ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਪੁਸ਼ਟੀ ਕੀਤੀ ਹੈ ਕਿ ਯੁਵਾ ਰਿਸ਼ਭ ਪੰਤ 2019 ਵਿਸ਼ਵ ਕੱਪ ਦੇ ਲਈ ਯੋਜਨਾਵਾਂ 'ਚ ਸ਼ਾਮਲ ਹਨ। ਭਾਵੇਂ ਪੰਤ ਨੂੰ ਆਸਟਰੇਲੀਆ ਦੇ ਖਿਲਾਫ ਆਗਾਮੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਟੀਮ ਇੰਡੀਆ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਪੰਤ ਨੇ ਆਸਟਰੇਲੀਆ ਖਿਲਾਫ ਸੋਮਵਾਰ ਨੂੰ ਖਤਮ ਹੋਈ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚੋਣਕਰਤਾਵਾਂ ਦੇ ਸਾਹਮਣੇ ਵਿਸ਼ਵ ਕੱਪ 'ਚ ਚੁਣੇ ਜਾਣ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਰਹੇ। ਉਨ੍ਹਾਂ ਨੇ 58 ਦੀ ਔਸਤ ਨਾਲ 350 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 159 ਦੌੜਾਂ ਰਿਹਾ। ਪੰਤ ਨੇ ਪਿਛਲੇ ਸਾਲ ਇੰਗਲੈਂਡ 'ਚ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਆਪਣੀ ਵਿਕਟਕੀਪਿੰਗ ਅਤੇ ਬੱਲੇਬਾਜ਼ੀ 'ਚ ਸੁਧਾਰ ਕੀਤਾ ਹੈ।

ਧੋਨੀ 2019 ਵਿਸ਼ਵ ਕੱਪ ਲਈ ਪ੍ਰਮੁੱਖ ਖਿਡਾਰੀ
ਪ੍ਰਸਾਦ ਨੇ ਸਪੱਸ਼ਟ ਕੀਤਾ ਕਿ ਪੰਤ ਵਿਸ਼ਵ ਕੱਪ 'ਚ ਚੋਣ ਲਈ ਸਾਡੀਆਂ ਯੋਜਨਾਵਾਂ 'ਚ ਸ਼ਾਮਲ ਹੈ। ਐੱਮ.ਐੱਸ. ਧੋਨੀ ਪ੍ਰਮੁੱਖ ਅਤੇ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਜਾਵੇਗਾ। ਪ੍ਰਸਾਦ ਨੇ ਕਿਹਾ ਕਿ ਪੰਤ ਸਾਡੀ ਵਿਸ਼ਵ ਕੱਪ ਯੋਜਨਾਵਾਂ ਦਾ ਹਿੱਸਾ ਹੈ। ਅਸੀਂ ਅਜੇ ਕਾਰਜਭਾਰ ਨੂੰ ਫਾਲੋ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋਵੋਗੇ ਕਿ ਅਸੀਂ ਆਪਣੇ ਖਿਡਾਰੀਆਂ ਨੂੰ ਕਿਵੇਂ ਆਰਾਮ ਦੇ ਰਹੇ ਹਾਂ।'' ਪੰਤ ਨੇ ਟੀ-20 ਖੇਡੇ ਅਤੇ ਫਿਰ ਚਾਰ ਟੈਸਟ। ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਬਕੌਲ ਪ੍ਰਸਾਦ ਨੇ ਕਿਹਾ ਨੇ ਕਿਹਾ ਕਿ ਰਿਸ਼ਭ ਪੰਤ ਇੰਗਲੈਂਡ ਅਤੇ ਆਸਟਰੇਲੀਆ 'ਚ ਟੈਸਟ ਸੈਂਕੜੇ ਲਾਉਣ ਵਾਲੇ ਭਾਰਤ ਦੇ ਇਕਮਾਤਰ ਵਿਕਟਕੀਪਰ ਹਨ।
ਸਬਾਲੇਂਕਾ ਨੂੰ ਹਰਾ ਕਵੀਤੋਵਾ ਸਿਡਨੀ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ
NEXT STORY