ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਣਾ ਹੈ। ਮੈਚ ਤੋਂ ਇਕ ਦਿਨ ਪਹਿਲਾਂ ਟੀਮ 'ਚ ਹਾਲ ਹੀ 'ਚ ਚੁਣੇ ਗਏ ਰਿਸ਼ਭ ਪੰਤ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੀ ਬਦਲਾਅ ਆਏ ਹਨ। ਸ਼ਿਖਰ ਧਵਨ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਪੰਤ ਨੂੰ ਰਿਪਲੇਸਮੈਂਟ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਪੰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਰਲਡ ਕੱਪ ਟੀਮ 'ਚ ਸ਼ਾਮਲ ਨਹੀਂ ਹੋਣ ਦੇ ਬਾਵਜੂਦ ਉਹ ਹੋਰ ਪਾਜ਼ੀਟਿਵ ਹੋ ਗਏ ਹਨ। ਪੰਤ ਨੇ ਬੀ.ਸੀ.ਸੀ.ਆਈ. ਵੱਲੋਂ ਪਾਏ ਗਏ ਯੁਜਵੇਂਦਰ ਚਾਹਲ ਦੇ ਇਕ ਵੀਡੀਓ 'ਚ ਕਿਹਾ, ''ਜਦੋਂ ਮੇਰੀ ਚੋਣ ਨਹੀਂ ਹੋਈ ਤਾਂ ਮੈਨੂੰ ਲੱਗਾ ਕਿ ਮੈਂ ਕੁਝ ਸਹੀ ਨਹੀਂ ਕੀਤਾ ਹੋਵੇਗਾ ਅਤੇ ਮੈਂ ਪਾਜ਼ੀਟਿਵ ਹੋ ਗਿਆ ਅਤੇ ਖੇਡ ਦੇ ਸੁਧਾਰ ਦੀ ਕੋਸ਼ਿਸ਼ 'ਚ ਲਗ ਗਿਆ। ਮੈਂ ਆਈ.ਪੀ.ਐੱਲ. 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਅਭਿਆਸ ਨਹੀਂ ਛੱਡਿਆ।
ਉਨ੍ਹਾਂ ਕਿਹਾ, ''ਸਾਡੇ ਸਾਰਿਆਂ ਦਾ ਸੁਪਨਾ ਭਾਰਤ ਨੂੰ ਜਿਤਾਉਣਾ ਹੈ। ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਬੈਕਅੱਪ ਦੇ ਤੌਰ 'ਤੇ ਇੰਗਲੈਂਡ ਜਾਣਾ ਹੈ, ਉਦੋਂ ਮੇਰੀ ਮਾਂ ਮੇਰੇ ਨਾਲ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੰਦਰ ਜਾ ਕੇ ਪ੍ਰਸ਼ਾਦ ਚੜ੍ਹਾਇਆ।'' ਪੰਤ ਨੇ ਕਿਹਾ, ''ਮੈਂ ਹਮੇਸ਼ਾ ਤੋਂ ਵਰਲਡ ਕੱਪ ਖੇਡਣਾ ਚਾਹੁੰਦਾ ਸੀ। ਹੁਣ ਮੈਨੂੰ ਉਹ ਮੌਕਾ ਮਿਲਿਆ ਹੈ ਤਾਂ ਬਹੁਤ ਖ਼ੁਸ਼ੀ ਹੈ।''
ਤਮੀਮ ਨੇ ਮੰਨਿਆ—ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ
NEXT STORY