ਮੈਨਚੈਸਟਰ- ਆਖ਼ਰੀ ਵਨ-ਡੇ ਮੈਚ 'ਚ ਇੰਗਲੈਂਡ ਦੇ ਖ਼ਿਲਾਫ਼ ਮੈਚ ਜਿੱਤਣ ਵਾਲੀ 125 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪੰਤ ਇੰਗਲੈਂਡ ਦੀ ਧਰਤੀ 'ਤੇ ਟੈਸਟ ਤੇ ਵਨ-ਡੇ ਦੋਵਾਂ 'ਚ ਸੈਂਕੜਾ ਲਾਉਣ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ-ਬੱਲੇਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ : PV ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਦਾ ਖ਼ਿਤਾਬ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਪੰਤ ਨੇ ਆਪਣੀ ਪਾਰੀ ਦੇ ਦੌਰਾਨ ਕੁਲ 113 ਗੇਂਦਾਂ ਦਾ ਸਾਹਮਣਾ ਕੀਤਾ ਤੇ 16 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 110.62 ਦੀ ਸਟ੍ਰਾਈਕ ਰੇਟ ਨਾਲ ਅਜੇਤੂ 125 ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਦੀ ਅਜੇਤੂ 125* ਤੇ ਹਾਰਦਿਕ ਪੰਡਯਾ ਦੇ ਨਾਲ ਉਨ੍ਹਾਂ ਦੀ 133 ਦੌੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਮੈਨਚੈਸਟਰ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਵਨ-ਡੇ ਮੈਚ 'ਚ 260 ਦੌੜਾਂ ਦਾ ਪਿੱਛਾ ਕਰਨ ਤੇ 2-1 ਨਾਲ ਸੀਰੀਜ਼ ਜਿੱਤਣ 'ਚ ਮਦਦ ਕੀਤੀ। ਇਸੇ ਦੇ ਨਾਲ ਪੰਤ ਰਾਹੁਲ ਦ੍ਰਾਵਿੜ ਤੇ ਕੇ. ਐੱਲ. ਰਾਹੁਲ ਜਿਹੇ ਵਿਕਟਕੀਪਰ-ਬੱਲੇਬਾਜ਼ਾਂ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਵਨ-ਡੇ ਫਾਰਮੈਟ 'ਚ ਏਸ਼ੀਆ ਦੇ ਬਾਹਰ ਸੈਂਕੜਾ ਜੜਿਆ ਹੈ।
ਇਹ ਵੀ ਪੜ੍ਹੋ : ਵਨ-ਡੇ 'ਚ ਵੀ ਮੇਰੀ ਮਾਨਸਿਕਤਾ ਟੀ20 ਜਿਹੀ ਹੈ : ਸੂਰਯਕੁਮਾਰ ਯਾਦਵ
ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਚੁਣੀ ਤੇ ਹਾਰਦਿਕ ਪੰਡਯਾ (4/24) ਤੇ ਯੁਜਵੇਂਦਰ ਚਾਹਲ (3/60) ਦੇ ਸ਼ਾਨਦਰ ਸਪੈਲ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 259 ਦੌੜਾਂ 'ਤੇ ਸਮੇਟ ਦਿੱਤਾ ਗਿਆ। ਇਸ ਦੌਰਾਨ ਜੋਸ ਬਟਲਰ ਨੇ (60), ਜੇਸਨ ਰਾਏ (41) ਤੇ ਮੋਇਨ ਅਲੀ (34) ਨੇ ਕੁਝ ਮਹੱਤਵਪੂਰਨ ਪਾਰੀਆਂ ਖੇਡੀਆਂ। 260 ਦੌੜਾਂ ਦਾ ਪਿੱਛਾ ਕਰਨ ਵਾਲੀ ਭਾਰਤੀ ਟੀਮ ਦੇ ਚੋਟੀ ਦੇ ਕ੍ਰਮ ਨੂੰ ਰੀਸ ਟੋਪਲੇ ਨੇ ਢਹਿ-ਢੇਰੀ ਕਰ ਦਿੱਤਾ ਤੇ ਭਾਰਤੀ ਟੀਮ ਨੂੰ 72/4 ਸਥਿਤੀ 'ਤੇ ਪਹੁੰਚਾ ਦਿੱਤਾ ਪਰ ਪੰਡਯਾ-ਪੰਤ ਦੀ ਜੋੜੀ ਨੇ ਕਮਾਲ ਕਰਦੇ ਹੋਏ 133 ਦੌੜਾਂ ਦੀ ਮੈਚ ਜੇਤੂ ਪਾਰਟਰਨਸ਼ਿਪ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਜੁਮ ਮੋਦਗਿਲ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਜਿੱਤਿਆ ਕਾਂਸੀ ਤਮਗ਼ਾ
NEXT STORY