ਨਵੀਂ ਦਿੱਲੀ/ਹੈਦਰਾਬਾਦ (ਏਜੰਸੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਸਿੰਗਾਪੁਰ ਓਪਨ ਜਿੱਤਣ ਲਈ ਵਧਾਈ ਦਿੱਤੀ। ਕੋਵਿੰਦ ਨੇ ਕਿਹਾ, 'ਪਹਿਲੀ ਵਾਰ ਸਿੰਗਾਪੁਰ ਓਪਨ 2022 ਟੂਰਨਾਮੈਂਟ ਜਿੱਤਣ 'ਤੇ ਪੀਵੀ ਸਿੰਧੂ ਨੂੰ ਦਿਲੋਂ ਵਧਾਈ। ਤੁਹਾਡੀ ਇੱਛਾ ਅਤੇ ਉਤਸ਼ਾਹ ਪ੍ਰੇਰਨਾਦਾਇਕ ਹੈ। ਉਮੀਦ ਹੈ ਤੁਸੀਂ ਇਸੇ ਤਰ੍ਹਾਂ ਦੇਸ਼ ਦੀ ਸ਼ਾਨ ਅਤੇ ਮਾਣ ਵਧਾਉਂਦੇ ਰਹੋਗੇ।'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੰਧੂ ਨੂੰ ਪਹਿਲੀ ਵਾਰ ਸਿੰਗਾਪੁਰ ਓਪਨ ਜਿੱਤਣ 'ਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਇਹ ਭਾਰਤ ਲਈ ਮਾਣ ਵਾਲਾ ਪਲ ਹੈ ਅਤੇ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਪੀਵੀ ਸਿੰਧੂ ਨੂੰ ਉਨ੍ਹਾਂ ਦਾ ਪਹਿਲਾ ਸਿੰਗਾਪੁਰ ਓਪਨ ਖ਼ਿਤਾਬ ਜਿੱਤਣ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਇਕ ਵਾਰ ਫਿਰ ਬੇਮਿਸਾਲ ਹੁਨਰ ਦਿਖਾ ਕੇ ਸਫ਼ਲਤਾ ਹਾਸਲ ਕੀਤੀ ਹੈ। ਇਹ ਦੇਸ਼ ਲਈ ਮਾਣ ਵਾਲਾ ਪਲ ਹੈ ਅਤੇ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ।'
ਚੋਟੀ ਦੀ ਬੈਡਮਿੰਟਨ ਖਿਡਾਰਨ ਨੇ ਐਤਵਾਰ ਨੂੰ ਚੀਨ ਦੀ ਵਾਂਗ ਜੀ ਯੀ ਨੂੰ 21-9, 11-21, 21-15 ਨਾਲ ਹਰਾ ਕੇ ਸਿੰਗਾਪੁਰ ਓਪਨ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਹ ਉਨ੍ਹਾਂ ਦਾ ਇਸ ਸਾਲ ਦਾ ਤੀਜਾ ਅੰਤਰਰਾਸ਼ਟਰੀ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਹ ਜਨਵਰੀ ਅਤੇ ਮਾਰਚ ਵਿੱਚ ਕ੍ਰਮਵਾਰ ਸਈਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਅਤੇ ਸਵਿਸ ਓਪਨ ਸੁਪਰ 300 ਖ਼ਿਤਾਬ ਜਿੱਤ ਚੁੱਕੀ ਹੈ।
ENG v IND : ਇਸ ਕਾਰਨ ਤੀਜੇ ਵਨ-ਡੇ ਤੋਂ ਬਾਹਰ ਹੋਏ ਬੁਮਰਾਹ, BCCI ਨੇ ਜਾਰੀ ਕੀਤਾ ਅਪਡੇਟ
NEXT STORY