ਬੈਂਗਲੁਰੂ- ਡੇ-ਨਾਈਟ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਹਮਲਾਵਰ ਰੂਪ ਵਿਚ ਦੌੜਾਂ ਬਣਾਈਆਂ। ਪੰਤ ਨੇ ਭਾਰਤੀ ਟੀਮ ਦੀ ਦੂਜੀ ਪਾਰੀ ਵਿਚ ਅਰਧ ਸੈਂਕੜਾ ਲਗਾਇਆ। ਅਰਧ ਸੈਂਕੜਾ ਬਣਾਉਣ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਬਣਾ ਲਿਆ। ਪੰਤ ਭਾਰਤ ਦੇ ਲਈ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਸਿਰਫ 28 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਸ਼੍ਰੀਲੰਕਾਈ ਟੀਮ ਦੇ ਵਿਰੁੱਧ ਅਰਧ ਸੈਂਕੜਾ ਲਗਾਇਆ।
ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦੇ ਨਾਂ ਸੀ। ਕਪਿਲ ਦੇਵ ਨੇ ਭਾਰਤ ਦੇ ਲਈ 30 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ ਸੀ। ਕਪਿਲ ਦੇਵ ਦੇ ਇਸ ਰਿਕਾਰਡ ਨੂੰ ਪੰਤ ਨੇ 28 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਕੇ ਆਪਣੇ ਨਾਂ ਕਰ ਲਿਆ। ਪੰਤ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਅਤੇ 2 ਛੱਕੇ ਲਗਾਏ। ਪੰਤ ਆਪਣੀ ਇਸ ਹਮਲਾਵਰ ਪਾਰੀ ਨੂੰ ਵੱਡੀ ਪਾਰੀ ਵਿਚ ਤਬਦੀਲ ਨਹੀਂ ਕਰ ਸਕੇ ਅਤੇ 31 ਗੇਂਦਾਂ 'ਤੇ 51 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਪੰਤ ਦਾ ਸਟ੍ਰਾਈਕ ਰੇਟ 161.29 ਰਿਹਾ।
ਟੈਸਟ ਕ੍ਰਿਕਟ ਵਿਚ ਭਾਰਤ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜੇ
28 - ਰਿਸ਼ਭ ਪੰਚ ਬਨਾਮ ਸ਼੍ਰੀਲੰਕਾ, ਬੈਂਗਲੁਰੂ, 2022*
30 - ਕਪਿਲ ਦੇਵ ਬਨਾਮ ਪਾਕਿਸਤਾਨ, ਕਰਾਚੀ, 1982
31 - ਸ਼ਾਰਦੁਲ ਠਾਕੁਰ ਬਨਾਮ ਇੰਗਲੈਂਡ, ਦ ਓਵਲ, 2021
32 - ਵਰਿੰਦਰ ਸਹਿਵਾਗ ਬਨਾਮ ਇੰਗਲੈਂਡ, ਚੇਨਈ 2008
ਭਾਰਤ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ
ਟੀ-20- ਯੁਵਰਾਜ ਸਿੰਘ (12 ਗੇਂਦਾਂ)
ਵਨ ਡੇ- ਅਜੀਤ ਅਗਰਕਰ (21 ਗੇਂਦਾਂ)
ਟੈਸਟ- ਰਿਸ਼ਭ ਪੰਤ (28 ਗੇਂਦਾਂ)
ਆਪਣੇ ਦੇਸ਼ਾਂ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ
ਪਾਕਿਸਤਾਨ- ਮਿਸਬਾਹ ਉਲ ਹੱਕ
ਆਸਟਰੇਲੀਆ- ਡੇਵਿਡ ਵਾਰਨਰ
ਦੱਖਣੀ ਅਫਰੀਕਾ- ਜੈਕ ਕੈਲਿਸ
ਵੈਸਟਇੰਡੀਜ਼- ਐੱਸ. ਸ਼ਿਲਿੰਗਫੋਰਡ
ਇੰਗਲੈਂਡ- ਇਯਾਨ ਬਾਥਮ
ਭਾਰਤ- ਰਿਸ਼ਭ ਪੰਤ
ਸ਼੍ਰੀਲੰਕਾ- ਤਿਲਕਰਤਨੇ ਦਿਲਸ਼ਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਡੀਅਨ ਵੇਲਸ : ਦਾਨਿਲ ਮੇਦਵੇਦੇਵ ਤੇ ਰਾਫੇਲ ਨਡਾਲ ਜਿੱਤੇ
NEXT STORY