ਕੋਲਕਾਤਾ— ਦਿੱਲੀ ਕੈਪੀਟਲਜ਼ (ਡੀ.ਸੀ.) ਦੇ ਕ੍ਰਿਕਟ ਨਿਰਦੇਸ਼ਕ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਗਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ 'ਚ ਖੇਡਣਗੇ। ਦਿੱਲੀ ਕੈਪੀਟਲਜ਼ ਦੇ ਕਪਤਾਨ ਪੰਤ ਪਿਛਲੇ ਸਾਲ ਦਸੰਬਰ ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : CWC 23 : ਨਿਊਜ਼ੀਲੈਂਡ ਦੀ ਜਿੱਤ ਤੋਂ ਬਾਅਦ ਕੀ ਸੈਮੀਫਾਈਨਲ 'ਚ ਪਾਕਿ ਲਈ ਹੈ ਕੋਈ ਮੌਕਾ, ਪੜ੍ਹੋ ਇਕ ਕਲਿੱਕ 'ਤੇ
ਪੰਤ ਵੀਰਵਾਰ ਨੂੰ ਦਿੱਲੀ ਕੈਪੀਟਲਸ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਖਿਡਾਰੀਆਂ ਨਾਲ ਸ਼ਾਮਲ ਹੋਏ। ਪੰਤ ਬਾਰੇ ਅਪਡੇਟ ਦਿੰਦੇ ਹੋਏ ਗਾਂਗੁਲੀ ਨੇ ਪੱਤਰਕਾਰਾਂ ਨੂੰ ਕਿਹਾ, 'ਉਹ (ਪੰਤ) ਹੁਣ ਠੀਕ ਹਨ। ਉਹ ਅਗਲੇ ਆਈ. ਪੀ. ਐਲ. ਸੀਜ਼ਨ ਵਿੱਚ ਖੇਡਣਗੇ। ਉਸ ਨੇ ਕਿਹਾ, 'ਹਾਲਾਂਕਿ ਰਿਸ਼ਭ ਇੱਥੇ ਅਭਿਆਸ ਨਹੀਂ ਕਰਨਗੇ। ਹੁਣੇ ਅਭਿਆਸ ਸ਼ੁਰੂ ਕਰਨ 'ਚ ਸਮਾਂ ਹੈ। ਜਨਵਰੀ (2024 ਤੱਕ) ਉਹ ਹੋਰ ਵੀ ਬਿਹਤਰ ਹੋ ਜਾਵੇਗਾ।
ਇਹ ਵੀ ਪੜ੍ਹੋ : ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ, ਜਰਮਨੀ ਦਾ ਕੋਈ ਡਰ ਨਹੀਂ : ਸਵਿਤਾ ਪੂਨੀਆ
ਗਾਂਗੁਲੀ ਨੇ ਕਿਹਾ, 'ਅਸੀਂ ਟੀਮ ਬਾਰੇ ਗੱਲ ਕਰ ਰਹੇ ਸੀ। ਉਹ ਕਪਤਾਨ ਹੈ ਇਸ ਲਈ ਉਸ ਨੇ ਆਉਣ ਵਾਲੀ ਨਿਲਾਮੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹ ਇੱਥੇ ਇਸ ਲਈ ਆਏ ਸਨ ਤਾਂ ਜੋ ਟੀਮ ਕੁਝ ਸਬੰਧਤ ਪਹਿਲੂਆਂ ਨੂੰ ਅੰਤਿਮ ਰੂਪ ਦੇ ਸਕੇ। ਪੰਤ ਨੇ ਭਾਰਤ ਲਈ ਆਪਣਾ ਆਖਰੀ ਟੈਸਟ ਪਿਛਲੇ ਸਾਲ ਦਸੰਬਰ 'ਚ ਮੀਰਪੁਰ 'ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ, ਜਰਮਨੀ ਦਾ ਕੋਈ ਡਰ ਨਹੀਂ : ਸਵਿਤਾ ਪੂਨੀਆ
NEXT STORY