ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਸਟਾਰ ਰਿਸ਼ਭ ਪੰਤ ਦਿਸੰਬਰ 2022 ਵਿਚ ਜਦੋਂ ਨਵਾਂ ਸਾਲ ਆਪਣੇ ਪਰਿਵਾਰ ਨਾਲ ਮਨਾਉਣ ਲਈ ਆਪਣੀ ਐੱਸ.ਯੂ.ਵੀ. ਕਾਰ ਰਾਹੀਂ ਰੁੜਕੀ ਤੋਂ ਨਵੀਂ ਦਿੱਲੀ ਜਾ ਰਹੇ ਸਨ ਤਾਂ ਰਾਹ ਵਿਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਤਕਰੀਬਨ ਇਕ ਸਾਲ ਬਾਅਦ ਪੰਤ ਨੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਕਤ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਕੁਝ ਸਮੇਂ ਲਈ ਮੈਨੂੰ ਲੱਗਿਆ ਸੀ ਕਿ ਮੇਰਾ ਦੁਨੀਆ ਵਿਚ ਸਮਾਂ ਖ਼ਤਮ ਹੋ ਗਿਆ ਹੈ। ਪੰਤ ਨੂੰ ਸਿਰ, ਪਿੱਠ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਸਨ। ਇਸ ਤੋਂ ਇਲਾਵਾ ਉਸ ਦੇ ਮੱਥੇ 'ਤੇ 2 ਕੱਟ ਅਤੇ ਉਨ੍ਹਾਂ ਦਾ ਗੋਡੇ ਦਾ ਲਿਗਾਮੈਂਟ ਫੱਟ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁੱਟ,ਪੈਰ ਦੇ ਅੰਗੂਠੇ ਅਤੇ ਪਿੱਠ 'ਤੇ ਵੀ ਸੱਟ ਲੱਗੀ ਸੀ। ਉਨ੍ਹਾਂ ਨੂੰ ਆਪਣੇ ਚਿਹਰੇ ਦੀਆਂ ਸੱਟਾਂ ਤੇ ਜ਼ਖਮਾਂ ਲਈ ਪਲਾਸਟਿਕ ਸਰਜਰੀ ਤਕ ਕਰਵਾਈ ਸੀ।
ਇਹ ਖ਼ਬਰ ਵੀ ਪੜ੍ਹੋ - ‘ਆਪ’ ਹਾਈਕਮਾਨ ਵੱਲੋਂ ਪੰਜਾਬ ਦੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਆਇਆ ਸੁਨੇਹਾ, ਚੋਣ ਮੂਡ 'ਚ ਆਉਣ ਦੇ ਮਿਲੇ ਨਿਰਦੇਸ਼
ਇਸ ਹਾਦਸੇ ਤੋਂ 1 ਸਾਲ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਹੁਣ ਪੰਤ ਨੇ ਸਟਾਰ ਸਪੋਰਟਸ ਦੀ 'ਬਿਲੀਵ' ਸੀਰੀਜ਼ ਦੌਰਾਨ ਉਸ ਦੁੱਖਦਾਈ ਤਜ਼ਰਬੇ ਬਾਰੇ ਦੱਸਿਆ ਜਿਸ ਵਿਚ ਉਨ੍ਹਾਂ ਦੀ ਲਗਭਗ ਜਾਨ ਹੀ ਚਲੀ ਗਈ ਸੀ। ਪੰਤ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਜੇ ਟੈਲੀਕਾਸਟ ਹੋਣਾ ਹੈ ਪਰ ਇਸ ਤੋ ਪਹਿਲਾਂ ਹੀ ਪ੍ਰੋਗਰਾਮ ਦੇ ਕੁਝ ਅੰਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ। ਪੰਤ ਨੇ 2022 ਦੇ ਅਖ਼ੀਰ ਵਿਚ ਆਪਣੀ ਖ਼ਤਰਨਾਕ ਕਾਰ ਹਾਦਸੇ ਨੂੰ ਯਾਦ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਅਜਿਹਾ ਲੱਗਿਆ ਜਿਵੇਂ ਦੁਨੀਆਂ ਵਿਚ ਮੇਰਾ ਸਮਾਂ ਖ਼ਤਮ ਹੋ ਗਿਆ ਹੈ। ਹਾਦਸੇ ਦੌਰਾਨ ਮੈਨੂੰ ਜ਼ਖ਼ਮਾਂ ਬਾਰੇ ਪਤਾ ਸੀ, ਪਰ ਮੈਂ ਕਿਸਮਤ ਵਾਲਾ ਸੀ ਕਿਉਂਕਿ ਇਹ ਹੋਰ ਵੀ ਗੰਭੀਰ ਹੋ ਸਕਦਾ ਸੀ। ਮੈਨੂੰ ਲੱਗਿਆ ਕਿ ਕਿਸੇ ਨੇ ਮੈਨੂੰ ਬਚਾ ਲਿਆ ਹੈ। ਹਸਪਤਾਲ ਵਿਚ ਜਦੋਂ ਮੈਂ ਡਾਕਟਰ ਤੋਂ ਪੁੱਛਿਆ ਕਿ ਮੈਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗੇਗਾ, ਤਾਂ ਉਸ ਨੇ ਕਿਹਾ ਕਿ 16-18 ਮਹੀਨੇ। ਮੈਨੂੰ ਪਤਾ ਸੀ ਕਿ ਮੈਨੂੰ ਰਿਕਵਰੀ ਸਮੇਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਨੇ ਭਾਰਤੀ ਮੂਲ ਦੇ 2 ਨਾਗਰਿਕਾਂ ਨੂੰ ਸੁਣਾਈ ਸਜ਼ਾ, ਸੰਵੇਦਨਸ਼ੀਲ ਸੂਚਨਾ ਚੋਰੀ ਕਰਨ ਦੇ ਲਗਾਏ ਦੋਸ਼
ਦੱਸ ਦਈਏ ਕਿ ਉਕਤ ਹਾਦਸੇ ਤੋਂ 1 ਸਾਲ ਬਾਅਦ ਪੰਤ ਹੁਣ ਠੀਕ ਹੋ ਗਏ ਹਨ ਤੇ ਉਹ ਛੇਤੀ ਹੀ ਐਕਸ਼ਨ ਵਿਚ ਪਰਤਦੇ ਨਜ਼ਰ ਆਉਣਗੇ। ਪਹਿਲਾਂ ਆਸ ਸੀ ਕਿ ਉਹ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਵਿਚ ਨਜ਼ਰ ਆਉਣਗੇ ਪਰ ਰਿਕਵਰੀ ਪ੍ਰਕਿਰਿਆ ਹੌਲੀ ਹੋਣ ਕਾਰਨ ਹੁਣ ਪੰਤ ਸਿੱਧਾ ਆਈ.ਪੀ.ਐੱਲ. ਦੌਰਾਨ ਹੀ ਵਾਪਸੀ ਕਰਦੇ ਨਜ਼ਰ ਆਉਣਗੇ। ਪੰਤ ਨੂੰ ਦਿਸੰਬਰ ਵਿਚ ਹੋਈ ਆਈ.ਪੀ.ਐੱਲ. ਆਕਸ਼ਨ ਵਿਚ ਵੇਖਿਆ ਗਿਆ ਸੀ ਜਿੱਥੇ ਉਹ ਦਿੱਲੀ ਕੈਪਿਟਲਸ ਦੇ ਟੇਬਲ 'ਤੇ ਬੈਠੇ ਬੋਲੀ ਲਗਾਉਂਦੇ ਦਿਖੇ ਸਨ। ਪੰਤ ਦੀ ਗੈਰਹਾਜ਼ਰੀ ਵਿਚ ਦਿੱਲੀ ਕੈਪੀਟਲਸ ਦਾ ਪਿਛਲੇ ਸਾਲ ਪ੍ਰਦਰਸ਼ਨ ਖ਼ਾਸ ਨਹੀਂ ਸੀ ਰਿਹਾ। ਪਰ ਇਸ ਵਾਰ ਉਮੀਦ ਹੈ ਕਿ ਪੰਤ ਕੋਈ ਨਵੀਂ ਕਰਾਮਾਤ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡ ਮੰਤਰਾਲਾ ਨੇ ਸਾਬਲੇ ਤੇ ਪਾਰੁਲ ਨੂੰ ਅਮਰੀਕਾ ’ਚ ਟ੍ਰੇਨਿੰਗ ਲਈ ਮਨਜ਼ੂਰੀ ਦਿੱਤੀ
NEXT STORY