ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਖੇਡੇ ਗਏ ਕੁਆਲੀਫਾਇਰ-2 'ਚ ਸ਼ਾਨਦਾਰ ਪ੍ਰਦਰਸ਼ਨ ਕਰ ਇਕ ਵਾਰ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪ੍ਰਿਥਵੀ ਨੇ ਪਹਿਲਾਂ ਕੋਲਕਾਤਾ ਵਿਰੁੱਧ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਵੱਡਾ ਸਕੋਰ ਨਹੀਂ ਬਣਾ ਸਕੇ। ਹਾਲਾਂਕਿ ਇਸਦੇ ਬਾਵਜੂਦ ਉਨ੍ਹਾਂ ਨੇ ਆਈ. ਪੀ. ਐੱਲ. 2021 ਦੇ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਆਈ. ਪੀ. ਐੱਲ. ਸੀਜ਼ਨ ਦੇ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਦੌੜਾਂ
467 : ਡੇਵਿਡ ਵਾਰਨਰ (2016)
382 : ਐਡਮ ਗਿਲਕ੍ਰਿਸਟ (2009)
364 : ਕੇ. ਐੱਲ. ਰਾਹੁਲ (2018)
361 : ਡੇਵਿਡ ਵਾਰਨਰ (2015)
360 : ਗੌਤਮ ਗੰਭੀਰ (2012)
353 : ਪ੍ਰਿਥਵੀ ਸ਼ਾਹ (2021)*
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਸ਼ਾਕਿਬ ਨੂੰ ਪਹਿਲੀ ਹੀ ਗੇਂਦ 'ਤੇ ਮਾਰਿਆ ਛੱਕਾ
ਮੈਚ ਦੇ ਦੌਰਾਨ ਗੇਂਦਬਾਜ਼ੀ ਕਰਨ ਆਏ ਸ਼ਾਕਿਬ ਅਲ ਹਸਨ ਨੂੰ ਪ੍ਰਿਥਵੀ ਸ਼ਾਹ ਨੇ ਪਹਿਲੀ ਹੀ ਗੇਂਦ 'ਤੇ ਲੰਬਾ ਛੱਕਾ ਮਾਰਿਆ। 90 ਮੀਟਰ ਲੰਬਾ ਇਹ ਛੱਕਾ ਸਟੇਡੀਅਮ ਤੋਂ ਵੀ ਬਾਹਰ ਗਿਆ। ਦੇਖੋ ਵੀਡੀਓ-
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਅਕਸ਼ਰ ਪਟੇਲ ਦੀ ਜਗ੍ਹਾ ਸ਼ਾਰਦੁਲ ਠਾਕੁਰ
NEXT STORY