ਕਤਰ : ਆਪਣਾ ਨਾਂ ਰਿਕਾਰਡ ਬੁਕ 'ਚ ਦਰਜ ਕਰਾਉਣ ਵਾਲੇ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਸੋਮਵਾਰ ਨੂੰ ਜਾਰੀ ਟੈਨਿਸ ਪੇਸ਼ੇਵਰ ਸੰਘ ਯਾਨੀ ਏ. ਟੀ. ਪੀ. ਦੀ ਤਾਜ਼ਾ ਰੈਂਕਿੰਗ ਵਿਚ 3 ਸਥਾਨ ਦਾ ਫਾਇਦਾ ਹੋਇਆ ਹੈ। ਸਾਬਕਾ ਵਿਸ਼ਵ ਨੰਬਰ-1 ਹੁਣ ਚੌਥੇ ਸਥਾਨ 'ਤੇ ਆ ਗਏ ਹਨ। ਉੱਥੇ ਹੀ ਫੈਡਰਰ ਨਾਲ ਸੈਮੀਫਾਈਨਲ ਹਾਰਨ ਵਾਲੇ ਗ੍ਰੀਸ ਦੇ ਨੌਜਵਾਨ ਖਿਡਾਰੀ ਸਟਾਫਾਨੋਸ ਸਿਤਸਿਪਾਸ ਨੇ ਟਾਪ-10 ਵਿਚ ਪ੍ਰਵੇਸ਼ ਕਰ ਲਿਆ ਹੈ। ਸਿਤਸਿਪਾਸ ਇਕ ਸਥਾਨ ਅੱਗੇ ਵਧਦੇ ਹੋਏ 10ਵੇਂ ਸਥਾਨ 'ਤੇ ਪਹੁੰਚ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਬਈ ਚੈਂਪੀਅਨਸਸ਼ਿਪ ਦਾ ਖਿਤਾਬ ਜਿੱਤ ਕੇ ਫੈਡਰਰ ਨੇ ਇਤਿਹਾਸ ਰਚਿਆ ਹੈ। ਇਹ ਉਸ ਦਾ 100ਵਾਂ ਸਿੰਗਲਜ਼ ਖਿਤਾਬ ਸੀ। ਅਜਿਹਾ ਕਰਨ ਵਾਲੇ ਇਹ ਸਿਰਫ ਦੂਜੇ ਖਿਡਾਰੀ ਹਨ। ਉਸ ਤੋਂ ਪਹਿਲਾਂ ਸਿਰਫ ਜਿੰਮੀ ਕੋਨੋਰ (109) 100 ਦੇ ਅੰਕੜੇ ਦੇ ਪਾਰ ਪਹੁੰਚ ਸਕੇ ਹਨ। ਸਰਬੀਆ ਦੇ ਨੋਵਾਕ ਜੋਕੋਵਿਚ ਪਹਿਲੇ ਨੰਬਰ 'ਤੇ ਕਾਇਮ ਹਨ। ਸਪੇਨ ਦੇ ਰਾਫੇਲ ਅਤੇ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਦੂਜੇ ਅਤੇ ਤੀਜੇ ਸਥਾਨ 'ਤੇ ਕਾਇਮ ਹਨ।
ਮੌਜੂਦਾ ਰੈਂਕਿੰਗ ਵਿਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ, ਕੇਵਿਨ ਐਂਡਰਸਨ, ਕੇਈ ਨਿਸ਼ੀਕੋਰੀ ਨੂੰ 1-1 ਸਥਾਨ ਦਾ ਨੁਕਸਾਨ ਹੋਇਆ ਹੈ। ਇਹ ਤਿਨੋ 5ਵੇਂ, 6ਵੇਂ ਅਤੇ 7ਵੇਂ ਸਥਾਨ 'ਤੇ ਆ ਗਏ ਹਨ। ਆਸਟ੍ਰੀਆ ਦੇ ਡੋਮਿਨਿਕ ਥੀਮ 8ਵੇਂ ਸਥਾਨ 'ਤੇ ਬਣੇ ਹੋਏ ਹਨ। ਸਿਤਸਿਪਾਸ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਕ ਨੂੰ 10ਵੇਂ ਸਥਾਨ ਤੋਂ ਬਾਹਰ ਕੀਤਾ ਹੈ। ਸਿਲਿਕ 11ਵੇਂ ਸਥਾਨ 'ਤੇ ਪਹੁੰਚ ਗਏ ਹਨ। ਸੈਮੀਫਾਈਨਲ ਵਿਚ ਫੈਡਰਰ ਤੋਂ ਹਾਰਨ ਵਾਲੇ ਕ੍ਰੋਏਸ਼ੀਆ ਦੇ ਹੀ ਬੋਰਨਾ ਕੋਰਿਕ ਇਕ ਸਥਾਨ ਅੱਗੇ ਵੱਧਦਿਆਂ 12ਵੇਂ ਸਥਾਨ 'ਤੇ ਆ ਗਏ ਹਨ।
WWE ਦੀ ਭਾਰਤ ਵਿਚ ਧਮਕ, 80 ਰੈਸਲਰਾਂ ਦੀ ਹੋਈ ਚੋਣ
NEXT STORY