ਨਵੀਂ ਦਿੱਲੀ— 3 ਵਾਰ ਦੇ ਮੈਡਿ੍ਰਡ ਓਪਨ ਚੈਂਪੀਅਨ ਰੋਜਰ ਫ਼ੈਡਰਰ ਨੇ ਸਪੈਨਿਸ਼ ਰਾਜਧਾਨੀ ’ਚ ਮਾਸਟਰਸ 1000 ਈਵੈਂਟ ਦੇ ਇਸ ਸਾਲ ਦੇ ਸੈਸ਼ਨ ਤੋਂ ਪਿੱਛੇ ਹੱਟਣ ਦਾ ਮਨ ਬਣਾ ਲਿਆ ਹੈ। ਮੈਡਿ੍ਰਡ ਓਪਨ ਟੂਰਨਾਮੈਂਟ ਦੇ ਨਿਰਦੇਸ਼ਕ ਤੇ ਰੋਜਰ ਫ਼ੈਡਰਰ ਦੇ ਨਾਲ ਟੂਰ ’ਤੇ ਜਾਣ ਵਾਲੇ ਸਭ ਤੋਂ ਤਜਰਬੇਕਾਰ ਖਿਡਾਰੀਆਂ ’ਚੋਂ ਇਕ ਫ਼ੇਲੀਸੀਆਨੋ ਲੋਪੇਜ ਨੇ ਕਿਹਾ ਕਿ ਮੈਨੂੰ ਰੋਜਰ ਦੇ ਮੈਡਿ੍ਰਡ ’ਚ ਖੇਡਣ ਦੀ ਉਮੀਦ ਨਹੀਂ ਸੀ।
20 ਵਾਰ ਦੇ ਮੇਜਰ ਚੈਂਪੀਅਨ ਰੋਜਰ ਫ਼ੈਡਰਰ ਨੇ ਪਿਛਲੇ 15 ਮਹੀਨਿਆਂ ਦੇ ਦੌਰਾਨ ਸਿਰਫ਼ ਇਕ ਟੂਰਨਾਮੈਂਟ ’ਚ ਹਿੱਸਾ ਲਿਆ ਹੈ। ਰੋਜਰ ਆਪਣੇ ਗੋਡੇ ਦੀ ਸਰਜਰੀ ਦੇ ਚਲਦੇ ਬਾਹਰ ਰਹੇ ਹਨ। ਆਪਣਾ ਸਰਵਸ੍ਰੇਸ਼ਠ ਦੇਣ ਦੇ ਬਾਵਜੂਦ ਰੋਜਰ ਫ਼ੈਡਰਰ ਨੂੰ ਫ਼ਰਵਰੀ ’ਚ ਆਸਟਰੇਲੀਅਨ ਓਪਨ ਛੱਡਣਾ ਪਿਆ ਸੀ। 13 ਮਹੀਨਿਆਂ ਬਾਅਦ ਆਪਣੇ ਪਹਿਲੇ ਮੈਚ ’ਚ ਫ਼ੈਡਰਰ ਨੇ ਡੈਨੀਅਲ ਇਵਾਂਸ ਨੂੰ ਹਰਾ ਕੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਡਯਾ ਬਰਦਰਜ਼ ਤੋਂ ਬਾਅਦ ਅੰਜਿਕਿਆ ਰਹਾਣੇ ਨੇ ਦਾਨ ਕੀਤੇ 30 ਆਕਸੀਜਨ ਕੰਸਨਟ੍ਰੇਟਰ
NEXT STORY