ਬਾਸੇਲ— ਰੋਜਰ ਫੈਡਰਰ ਸੋਮਵਾਰ ਨੂੰ ਜਦੋਂ ਬਾਸੇਲ 'ਚ 10ਵੇਂ ਖਿਤਾਬ ਲਈ ਚੁਣੌਤੀ ਪੇਸ਼ ਕਰਨਗੇ ਤਾਂ ਆਪਣੇ ਕਰੀਅਰ ਦਾ 1500 ਮੈਚ ਖੇਡ ਕੇ ਨਵੀਂ ਉਪਲਬਧੀ ਹਾਸਲ ਕਰ ਲੈਣਗੇ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ 38 ਸਾਲਾਂ ਦੇ ਫੈਡਰਰ 103ਵਾਂ ਖਿਤਾਬ ਜਿੱਤਣ ਦੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੇ ਕੁਆਲੀਫਾਇਰ ਪੀਟਰ ਗੋਜੋਵਿਕ ਦੇ ਖਿਲਾਫ ਕਰਨਗੇ।
20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਜਰਮਨੀ ਦੇ ਖਿਲਾਫ ਖਿਡਾਰੀ ਨੂੰ ਇਸ ਤੋਂ ਪਹਿਲਾਂ ਦੋ ਵਾਰ ਹਰਾਇਆ ਹੈ। ਪਹਿਲੀ ਵਾਰ ਵਾਲ ਬੁਆਏ ਦੇ ਰੂਪ 'ਚ ਸਵਿਟਜ਼ਰਲੈਂਡ ਦੇ ਇਸ ਇੰਡੋਰ ਟੂਰਨਾਮੈਂਟ 'ਚ ਉਤਰੇ ਫੈਡਰਰ ਨੇ ਕਿਹਾ, ''ਮੈਨੂੰ ਤਿਆਰੀਆਂ 'ਚ ਤੇਜ਼ੀ ਲਿਆਉਣੀ ਪਈ ਕਿਉਂਕਿ ਮੈਨੂੰ ਸੋਮਵਾਰ ਤੋਂ ਸ਼ੁਰੂਆਤ ਕਰਨੀ ਸੀ।'' ਉਨ੍ਹਾਂ ਕਿਹਾ, ''ਮੈਂ ਪਹਿਲਾਂ ਹੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬਾਸੇਲ 'ਚ ਅਭਿਆਸ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਮੈਂ ਚੰਗੀ ਸ਼ੁਰੂਆਤ ਕਰਾਂਗਾ ਅਤੇ ਇੰਡੋਰ ਸੈਸ਼ਨ ਮੇਰੇ ਲਈ ਸ਼ਾਨਦਾਰ ਰਹੇਗਾ।'' ਫੈਡਰਰ ਪਿਛਲੇ 12 ਵਾਰ ਤੋਂ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਰਹੇ ਹਨ।
The Hundred : ਸਭ ਤੋਂ ਪਹਿਲਾਂ ਖਰੀਦੇ ਗਏ ਰਾਸ਼ਿਦ, ਗੇਲ ਨੂੰ ਨਹੀਂ ਮਿਲਿਆ ਕੋਈ ਖਰੀਦਦਾਰ
NEXT STORY