ਲੰਡਨ— ਰੋਹਨ ਬੋਪੰਨਾ ਅਤੇ ਫਰਾਂਸ ਦੇ ਉਨ੍ਹਾਂ ਦੇ ਜੋੜੀਦਾਰ ਅਡੁਆਰਡ ਰੋਜਰ ਵੇਸਲਿਨ ਸ਼ੁੱਕਰਵਾਰ ਨੂੰ ਇੱਥੇ ਫ੍ਰੈਡਰਿਕ ਨੀਲਸਨ ਅਤੇ ਜੋ ਸੇਲਿਸਬਰੀ ਦੇ ਖਿਲਾਫ ਮੈਚ ਦੇ ਦੌਰਾਨ ਅੱਧ ਵਿਚਾਲੇ ਤੋਂ ਹੱਟ ਜਾਣ ਦੇ ਕਾਰਨ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ ਡਬਲਜ਼ ਤੋਂ ਬਾਹ ਹੋ ਗਏ। ਬੋਪੰਨਾ ਅਤੇ ਰੋਜਰ ਵੇਸਲਿਨ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਦੂਜੇ ਦੌਰ ਦੇ ਇਸ ਮੈਚ 'ਚ ਉਦੋਂ 4-6, 6-7 (4), 1-2 ਨਾਲ ਪਿੱਛੇ ਚਲ ਰਹੀ ਸੀ ਜਦੋਂ ਬੋਪੰਨਾ ਸੱਟ ਦਾ ਸ਼ਿਕਾਰ ਹੋ ਗਏ।
ਇਸ ਕਾਰਨ ਇਸ ਜੋੜੀ ਨੇ ਮੈਦਾਨ ਛੱਡਿਆ। ਬੋਪੰਨਾ ਅਤੇ ਰੋਜਰ ਵੇਸਲਿਨ ਪਿਛਲੇ ਸਾਲ ਵੀ ਇੱਥੇ ਦੂਜੇ ਦੌਰ ਤੋਂ ਅੱਗੇ ਨਹੀਂ ਵਧ ਸਕੇ ਸਨ। ਇਸ ਨਤੀਜੇ ਦਾ ਮਤਲਬ ਹੈ ਕਿ ਪੁਰਸ਼ ਡਬਲਜ਼ 'ਚ ਹੁਣ ਸਿਰਫ ਤਿੰਨ ਭਾਰਤੀ ਖਿਡਾਰੀ ਹੀ ਬਚੇ ਹਨ। ਵਿਸ਼ਣੂ ਵਰਧਨ ਅਤੇ ਐੱਨ ਸ਼੍ਰੀਰਾਮ ਨੇ ਜੋੜੀ ਬਣਾਈ ਅਤੇ ਉਨ੍ਹਾਂ ਨੇ ਪਹਿਲੇ ਦੌਰ 'ਚ ਵੇਸਲੇ ਕੂਲਹਾਫ ਅਤੇ ਮਾਰਕਸ ਡੇਨੀਅਲ ਨੂੰ 7-6 (5), 6-4, 7-6 (4) ਨਾਲ ਹਰਾਇਆ। ਦਿਵਿਜ ਸ਼ਰਣ ਅਤੇ ਆਰਟਮ ਸਿਤਾਕ ਦੀ ਜੋੜੀ ਵੀ ਦੌੜ 'ਚ ਬਣੀ ਹੋਈ ਹੈ।
ਰੂਸੀ ਗੋਲਕੀਪਰ ਦੀ ਫੈਨ ਬਣੀ ਮਾਡਲ ਮਾਰੀਆ, ਬੋਲੀ-ਸੁਪਰਮੈਨ ਹੈ ਇਗੋਰ
NEXT STORY