ਸਪੋਰਟਸ ਡੈਸਕ : ਇੰਡੀਅਨ ਪ੍ਰੀਮਿਅਰ ਲੀਗ (ਆਈ. ਪੀ. ਐੱਲ.) 2019 ਹੁਣ ਬਿਲਕੁਲ ਨਜ਼ਦੀਕ ਆ ਗਿਆ ਹੈ। ਦੱਸ ਦਈਏ ਕਿ ਇਸ ਵਾਰ ਕਈ ਖਿਡਾਰੀ ਦੂਜੀਆਂ ਟੀਮਾਂ ਵਿਚ ਖੇਡਦੇ ਦਿਸ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਖੁੱਦ ਆਪਣੀ ਟੀਮਾਂ ਤੋਂ ਛੁੱਟਕਾਰਾ ਪਾ ਕੇ ਦੂਜੀਆਂ ਟੀਮਾਂ ਵਿਚ ਜਗ੍ਹਾ ਬਣਾਈ। ਉੱਥੇ ਹੀ ਫ੍ਰੈਂਚਾਈਜ਼ੀ ਆਪਣੀਆਂ ਤਿਆਰੀਆਂ ਵਿਚ ਲੱਗੀਆਂ ਹਨ। ਅਜਿਹੇ 'ਚ ਮੁੰਬਈ ਇੰਡੀਅਨਸ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ ਵਿਚ ਰੋਹਿਤ ਸ਼ਰਮਾ ਦੀ ਨਵੀਂ ਜਰਸੀ ਪਹਿਨ ਕੇ ਇਕ ਕ੍ਰਿਕਟਰ ਖੜਾ ਹੈ। ਮੁੰਬਈ ਇੰਡੀਅਨਸ ਵੱਲੋਂ ਕੈਪਸ਼ਨ ਵਿਚ ਲਿਖਿਆ ਗਿਆ- ਪਹਿਚਾਣੋ ਕੌਣ?

ਦਰਅਸਲ, ਇਹ ਕ੍ਰਿਕਟਰ ਹੋਰ ਕੋਈ ਨਹੀਂ ਸਗੋਂ ਯੁਵਰਾਜ ਸਿੰਘ ਹੈ। ਯੁਵੀ ਨੇ ਰੋਹਿਤ ਦੀ ਜਰਸੀ ਪਾਈ ਹੈ, ਜਿਸ 'ਤੇ ਰੋਹਿਤ ਦੀ ਪਤਨੀ ਰਿਤਿਕਾ ਨੇ ਇਕ ਮਜ਼ੇਦਾਰ ਕੁਮੈਂਟ ਵੀ ਕੀਤਾ। ਰਿਤਿਕਾ ਨੇ ਕੁਮੈਂਟ ਵਿਚ ਲਿਖਿਆ, ਮੇਰੇ ਭਾਜੀ ਨੇ ਮੇਰੇ ਪਤੀ ਦੀ ਜਰਸੀ ਪਾਈ ਹੈ, ਇਹ ਬਹੁਤ ਅਜੀਬ ਹੈ। ਇਸ 'ਤੇ ਮੁੰਬਈ ਇੰਡੀਅਨਸ ਵੱਲੋਂ ਜਵਾਬ ਆਇਆ, 'ਜਰਸੀ ਨੰਬਰ 12 ਅਤੇ 45 ਨੇ ਹੱਥ ਮਿਲਾ ਲਿਆ ਹੈ।'
ਟੀਮ ਇੰਡੀਆ ਦੇ ਉਹ 4 ਕ੍ਰਿਕਟਰ ਜੋ ਕੰਗਾਰੂਆਂ ਖਿਲਾਫ ਦੂਜੇ ਵਨ ਡੇ 'ਚ ਰਹੇ ਜਿੱਤ ਦੇ ਹੀਰੋ
NEXT STORY