ਮੁੰਬਈ– ਆਸਟਰੇਲੀਆਈ ਬੱਲੇਬਾਜ਼ ਗਲੇਨ ਮੈਕਸਵੈੱਲ ਦਾ ਮੰਨਣਾ ਹੈ ਕਿ ਆਗਾਮੀ ਸਫੇਦ ਗੇਂਦ ਦੀ ਲੜੀ ਵਿਚ ਰੋਹਿਤ ਸ਼ਰਮਾ ਦੀ ਗੈਰ-ਹਾਜ਼ਰੀ ਉਸਦੀ ਟੀਮ ਲਈ ਕਾਫੀ ਚੰਗੀ ਚੀਜ਼ ਹੈ ਪਰ ਨਾਲ ਹੀ ਉਸ ਨੇ ਮੰਨਿਆ ਕਿ ਉਸਦੀ ਜਗ੍ਹਾ ਨੂੰ ਭਰਨ ਲਈ ਲੋਕੇਸ਼ ਰਾਹੁਲ ਵੀ ਓਨਾ ਹੀ ਚੰਗਾ ਖਿਡਾਰੀ ਹੈ। ਰਾਹੁਲ ਸਫੇਦ ਗੇਂਦ ਦੀ ਲੜੀ ਵਿਚ ਉਪ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੇਗਾ ਕਿਉਂਕਿ ਨਿਯਮਤ ਉਪ ਕਪਤਾਨ ਰੋਹਿਤ ਆਈ. ਪੀ. ਐੱਲ. ਦੌਰਾਨ ਹੈਮਸਟ੍ਰਿੰਗ ਦੀ ਸੱਟ ਤੋਂ ਉਭਰ ਰਿਹਾ ਹੈ।
ਮੈਕਸਵੈੱਲ ਨੇ ਕਿਹਾ,''ਉਹ (ਰੋਹਿਤ) ਇਕ ਵਿਸ਼ਵ ਪੱਧਰੀ ਖਿਡਾਰੀ ਹੈ, ਉਹ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਨਿਰੰਤਰ ਚੰਗਾ ਰਿਹਾ, ਜਿਸ ਵਿਚ ਉਸ ਨੇ 2 ਦੋਹਰੇ ਸੈਂਕੜੇ ਲਾਏ ਹਨ। ਇਸ ਲਈ ਜੇਕਰ ਉਹ ਤੁਹਾਡੇ ਖਿਲਾਫ ਲਾਈਨ-ਅਪ ਵਿਚ ਨਹੀਂ ਹੈ ਤਾਂ ਇਹ ਕਾਫੀ ਹਾਂ-ਪੱਖੀ ਗੱਲ ਹੈ।'' ਉਸ ਨੇ ਕਿਹਾ,''ਭਾਰਤ ਕੋਲ ਫਿਰ ਵੀ ਚੰਗਾ 'ਬੈਕ-ਅਪ' ਹੈ, ਜਿਹੜਾ ਉਸ ਭੂਮਿਕਾ ਨੂੰ ਨਿਭਾਉਣ ਵਿਚ ਯੋਗ ਹੈ। ਅਸੀਂ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਲੋਕੇਸ਼ ਰਾਹੁਲ ਦਾ ਪ੍ਰਦਰਸ਼ਨ ਦੇਖਿਆ ਹੈ। ਉਹ ਪਾਰੀ ਦਾ ਆਗਾਜ਼ ਕਰੇ ਜਾਂ ਨਾ, ਮੈਨੂੰ ਪੂਰਾ ਭਰੋਸਾ ਹੈ ਕਿ ਉਹ ਵੀ ਓਨਾ ਹੀ ਚੰਗਾ ਖਿਡਾਰੀ ਹੋਵੇਗਾ।''
ਰੋਹਿਤ ਦੀ ਗੈਰ-ਹਾਜ਼ਰੀ ਵਿਚ ਉਮੀਦ ਹੈ ਕਿ ਸ਼ਿਖਰ ਧਵਨ ਦੇ ਨਾਲ ਮਯੰਕ ਅਗਰਵਾਲ ਪਾਰੀ ਦਾ ਆਗਾਜ਼ ਕਰੇ ਕਿਉਂਕਿ ਰਾਹੁਲ ਦੇ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨ ਦੀ ਉਮੀਦ ਹੈ। ਹਾਲਾਂਕਿ ਮੈਕਸਵੈੱਲ ਨੂੰ ਅਗਰਵਾਲ ਤੇ ਰਾਹੁਲ ਦੀ ਸਲਾਮੀ ਜੋੜੀ ਕਾਫੀ ਪਸੰਦ ਹੈ, ਜਿਨ੍ਹਾਂ ਨੇ ਆਈ. ਪੀ. ਐੱਲ. ਦੇ ਪਹਿਲੇ ਗੇੜ ਦੌਰਾਨ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਨੇ ਕਿਹਾ,''ਮੈਂ ਕਹਾਂਗਾ ਕਿ ਉਹ (ਮਯੰਕ ਤੇ ਰਾਹੁਲ) ਬਿਹਤਰੀਨ ਖਿਡਾਰੀ ਹਨ। ਉਹ ਵਿਕਟ ਦੇ ਚਾਰੇ ਪਾਸੇ ਦੌੜਾਂ ਬਣਾਉਂਦੇ ਹਨ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਵੀ ਕਾਫੀ ਘੱਟ ਹਨ।
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੇ ਪਿਤਾ ਦਾ ਦਿਹਾਂਤ
NEXT STORY