ਅਬੂਧਾਬੀ- ਮੁੰਬਈ ਇੰਡੀਅਨਸ ਦਾ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਕਪਤਾਨ ਰੋਹਿਤ ਸ਼ਰਮਾ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਦੇ ਵੀਰਵਾਰ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਖੇਡਣ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਨਹੀਂ ਹੈ ਪਰ ਉਸ ਨੇ ਕਿਹਾ ਕਿ ਦੋਨਾਂ ਦੀ ਸਥਿਤੀ ਪਹਿਲਾਂ ਤੋਂ ਕਾਫੀ ਵਧੀਆ ਹੈ। ਰੋਹਿਤ ਗੋਡੇ ਦੀ ਦਰਦ ਅਤੇ ਹਾਰਦਿਕ ਮਾਮੂਲੀ ਸੱਟ ਕਾਰਨ ਚੇਨਈ ਸੁਪਰ ਕਿੰਗਜ਼ ਖਿਲਾਫ ਨਹੀਂ ਖੇਡ ਸਕਿਆ ਸੀ, ਜਿਸ ’ਚ ਕੀਰੋਨ ਪੋਲਾਰਡ ਨੇ ਟੀਮ ਦੀ ਅਗਵਾਈ ਕੀਤੀ ਸੀ।
ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ
ਬੋਲਟ ਨੇ ਕਿਹਾ ਕਿ ਉਹ ਦੋਵੇਂ ਵਧੀਆ ਸਥਿਤੀ ਵਿਚ ਹਨ। ਜਿੱਥੋਂ ਤੱਕ ਉਸ ਦੇ ਅਗਲੇ ਮੈਚ ਖੇਡਣ ਦਾ ਸਵਾਲ ਹੈ ਤਾਂ ਮੈਂ ਪੱਕੇ ਤੌਰ ’ਤੇ ਕੁੱਝ ਨਹੀਂ ਕਹਿ ਸਕਦਾ ਪਰ ਪ੍ਰਤੀਦਿਨ ਉਸ ਦੀ ਫਿੱਟਨੈੱਸ ’ਚ ਸੁਧਾਰ ਹੋ ਰਿਹਾ ਹੈ। ਨਿਸ਼ਚਤ ਤੌਰ 'ਤੇ ਉਹ ਦੋਵੇਂ ਮੁੰਬਈ ਦੇ ਲਈ ਮਹੱਤਵਪੂਰਨ ਖਿਡਾਰੀ ਹਨ ਅਤੇ ਅਸੀਂ ਜਲਦ ਤੋਂ ਜਲਦ ਉਸਦੀ ਟੀਮ ਵਿਚ ਵਾਪਸੀ ਚਾਹੁੰਦੇ ਹਾਂ। ਬੋਲਟ ਨੇ ਕਿਹਾ ਕਿ ਚੇਨਈ ਦੇ ਵਿਰੁੱਧ ਪਹਿਲੇ ਮੈਚ ਵਿਚ ਰੋਹਿਤ ਦੀ ਘਾਟ ਮਹਿਸੂਸ ਹੋਈ ਪਰ ਉਨ੍ਹਾਂ ਨੇ ਇਸ ਸਟਾਰ ਸਲਾਮੀ ਬੱਲੇਬਾਜ਼ ਨੂੰ ਆਰਾਮ ਦੇਣ ਦੇ ਟੀਮ ਪ੍ਰਬੰਧ ਦੇ ਫੈਸਲੇ ਦਾ ਬਚਾਅ ਕੀਤਾ। ਉਸਦੇ ਅਨੁਭਵ ਤੇ ਇਸ ਸਵਰੂਪ ਵਿਚ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸਦੀ ਬਹੁਤ ਘਾਟ ਮਹਿਸੂਸ ਹੋਈ ਪਰ ਅੱਗੇ ਬਹੁਤ ਕ੍ਰਿਕਟ ਖੇਡੀ ਜਾਣੀ ਹੈ ਅਤੇ ਇਸ ਲਈ ਉਸਦੀ 100 ਫੀਸਦੀ ਫਿੱਟਨੈੱਸ ਪੱਕੀ ਕਰਨ ਦੇ ਲਈ ਇਹ ਸਹੀ ਫੈਸਲਾ ਸੀ।
ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ’ਚ ਸਿੱਧਾ ਕੁਆਲੀਫਾਈ ਕਰਨ ਦਾ ਟੀਚਾ : ਹਾਰਦਿਕ
NEXT STORY