ਨਵੀਂ ਦਿੱਲੀ— ਭਾਰਤ ਦੀ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਕੀਰਤੀ ਆਜ਼ਾਦ ਨੇ ਵੀਰਵਾਰ ਨੂੰ ਕ੍ਰਿਕਟਰਾਂ ਨੂੰ ਰਣਜੀ ਟਰਾਫੀ ਖੇਡਣ ਦੇ ਬੀ. ਸੀ. ਸੀ. ਆਈ. ਦੇ ਨਿਰਦੇਸ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਇਕ ਚੰਗੀ ਪਹਿਲ ਹੈ ਅਤੇ ਇਹ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਭਾਰਤੀ ਟੀਮ ਦਾ ਹਰ ਮੈਂਬਰ 'ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਰਣਜੀ ਟਰਾਫੀ ਨਾ ਖੇਡਣ ਕਾਰਨ ਆਪਣਾ ਕੇਂਦਰੀ ਕਰਾਰ ਗੁਆ ਚੁੱਕੇ ਹਨ।
ਆਜ਼ਾਦ ਨੇ ਕਿਹਾ, 'ਇਹ ਹਦਾਇਤ ਬਹੁਤ ਚੰਗੀ ਪਹਿਲ ਹੈ। ਸਾਰਿਆਂ ਨੂੰ ਰਣਜੀ ਟਰਾਫੀ ਖੇਡਣੀ ਚਾਹੀਦੀ ਹੈ। ਪੰਜ ਦਿਨਾ ਕ੍ਰਿਕਟ ਅਸਲ ਕ੍ਰਿਕਟ ਹੈ। ਘਰੇਲੂ ਕ੍ਰਿਕਟ ਖੇਡਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ, 'ਜਦੋਂ ਵੀ ਖਿਡਾਰੀ ਫ੍ਰੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੂਬੇ ਲਈ ਰਣਜੀ ਕ੍ਰਿਕਟ ਖੇਡਣਾ ਚਾਹੀਦਾ ਹੈ। ਚਾਹੇ ਉਹ ਰੋਹਿਤ ਸ਼ਰਮਾ ਹੋਵੇ ਜਾਂ ਵਿਰਾਟ ਕੋਹਲੀ। ਸੂਬੇ ਨੇ ਤੁਹਾਨੂੰ ਖਿਡਾਰੀ ਬਣਨ ਦਾ ਮੌਕਾ ਦਿੱਤਾ ਤਾਂ ਜੋ ਤੁਸੀਂ ਦੇਸ਼ ਲਈ ਖੇਡ ਸਕੋ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿਰਫ ਈਸ਼ਾਨ ਅਤੇ ਸ਼੍ਰੇਅਸ ਨੂੰ ਸਜ਼ਾ ਦੇਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ, 'ਸਿਰਫ਼ ਦੋ ਨੂੰ ਸਜ਼ਾ ਦੇਣਾ ਠੀਕ ਨਹੀਂ ਹੈ। ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਆਜ਼ਾਦ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਹੁਣ ਈਸ਼ਾਨ ਅਤੇ ਸ਼੍ਰੇਅਸ ਲਈ ਦਰਵਾਜ਼ਾ ਬੰਦ ਹੋ ਗਿਆ ਹੈ।
ਉਸ ਨੇ ਕਿਹਾ, 'ਮੇਰਾ ਸਵਾਲ ਹੈ ਕਿ ਕੀ ਉਹ ਕਾਫੀ ਘਰੇਲੂ ਕ੍ਰਿਕਟ ਖੇਡ ਰਹੇ ਹਨ। ਉਹ ਟੀ-20 ਕ੍ਰਿਕਟ ਖੇਡ ਰਹੇ ਹਨ ਅਤੇ ਹਰ ਰਾਜ ਵਿਚ ਟੀ-20 ਕ੍ਰਿਕਟ ਲੀਗ ਹੈ। ਜਦੋਂ ਅਸੀਂ ਖੇਡਦੇ ਸੀ ਤਾਂ ਸਾਰੇ ਮੈਂਬਰ ਰਾਜ ਲਈ ਖੇਡਦੇ ਸਨ ਅਤੇ ਇਸ ਵਿੱਚ ਮਾਣ ਮਹਿਸੂਸ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਉਸਨੇ ਟੀ-20 ਕ੍ਰਿਕਟ ਅਤੇ ਰਣਜੀ ਟਰਾਫੀ ਵਿਚਕਾਰ ਸੰਤੁਲਨ ਬਣਾਉਣ ਲਈ ਧਰੁਵ ਜੁਰੇਲ ਅਤੇ ਸਰਫਰਾਜ਼ ਖਾਨ ਦੀ ਪ੍ਰਸ਼ੰਸਾ ਕੀਤੀ।
IND vs ENG: ਪੰਜਵੇਂ ਟੈਸਟ ਲਈ ਭਾਰਤੀ ਟੀਮ ਦਾ ਐਲਾਨ, KL ਰਾਹੁਲ ਬਾਹਰ, ਬੁਮਰਾਹ ਦੀ ਐਂਟਰੀ
NEXT STORY