ਮੁੰਬਈ— ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਵਿਸ਼ਵ ਕੱਪ ਟੀਮ ਦੀ ਚੋਣ ਤੋਂ 5 ਦਿਨ ਪਹਿਲਾਂ ਸੱਜੇ ਪੈਰ ਦੀ ਮਾਂਸਪੇਸ਼ੀ 'ਚ ਸੱਟ ਕਾਰਨ ਆਈ. ਪੀ. ਐੱਲ. ਮੈਚ ਤੋਂ ਬਾਹਰ ਰਹੇ। ਰੋਹਿਤ ਪਿਛਲੇ 11 ਸੈਸ਼ਨ 'ਚ ਪਹਿਲੀ ਬਾਰ ਆਈ. ਪੀ. ਐੱਲ. ਦੇ ਕਿਸੇ ਮੈਚ ਤੋਂ ਬਾਹਰ ਰਹੇ ਹਨ। ਮੁੰਬਈ ਇੰਡੀਅਨਜ਼ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਰੋਹਿਤ ਸ਼ਰਮਾ ਦੇ ਸੱਜੇ ਪੈਰ ਦੀ ਮਾਂਸਪੇਸ਼ੀ 'ਚ ਅਭਿਆਸ ਦੇ ਦੌਰਾਨ ਸੱਟ ਲੱਗ ਗਈ ਸੀ। ਉਹ ਪਿਛਲੇ 24 ਘੰਟਿਆਂ 'ਚ ਤੇਜ਼ੀ ਨਾਲ ਠੀਕ ਹੋ ਰਹੇ ਹਨ। ਇਸ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਮੈਚ 'ਚ ਅਸੀਂ ਉਨ੍ਹਾਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਕਪਤਾਨ ਕੀਰੋਨ ਪੋਲਾਰਡ ਨੇ ਕਿਹਾ ਕਿ ਰੋਹਿਤ ਠੀਕ ਹੈ ਪਰ ਅਸੀਂ ਥੋੜੇ ਸਮੇਂ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਹੈ। ਮੁੰਬਈ ਇੰਡੀਅਨਜ਼ ਨੂੰ ਅਗਲੇ 8 ਦਿਨਾਂ 'ਚ 3 ਮੈਚ ਖੇਡਣੇ ਹਨ ਤੇ ਭਾਰਤੀ ਟੀਮ ਪ੍ਰਬੰਧਨ ਵੀ ਰੋਹਿਤ ਦੀ ਸੱਟ 'ਤੇ ਨਜ਼ਰ ਰੱਖੇਗੀ।

ਸਪੈਨਿਸ਼ ਭਾਸ਼ਾ ਸੁਣ ਖੁਸ਼ ਹੋਈ ਰੋਹਿਤ ਦੀ ਬੇਟੀ, ਕਿਊਟ ਵੀਡੀਓ ਵਾਇਰਲ
NEXT STORY