ਨਵੀਂ ਦਿੱਲੀ (ਬਿਊਰੋ)— ਬੀਤੀ ਰਾਤ ਕੋਲੰਬੋ ਵਿਚ ਬੰਗਲਾਦੇਸ਼ ਖਿਲਾਫ ਖੇਡੇ ਗਏ ਬੇਹੱਦ ਹੀ ਰੋਮਾਂਚਕ ਮੁਕਾਬਲੇ ਵਿਚ ਦਿਨੇਸ਼ ਕਾਰਤਿਕ ਨੇ ਆਖਰੀ ਗੇਂਦ ਉੱਤੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਹਾਲਾਂਕਿ ਇਸ ਜਿੱਤ ਦੇ ਬਾਵਜੂਦ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕਾਰਤਿਕ ਨੂੰ ਸੱਤਵੇਂ ਨੰਬਰ ਉੱਤੇ ਬੱਲੇਬਾਜ਼ੀ ਲਈ ਭੇਜਣ ਉੱਤੇ ਨਿਸ਼ਾਨੇ ਉੱਤੇ ਆ ਗਏ ਸਨ। ਸੋਸ਼ਲ ਮੀਡੀਆ ਉੱਤੇ ਆਪਣੇ ਗ਼ੁੱਸੇ ਦਾ ਇਜ਼ਹਾਰ ਕਰਦੇ ਹੋਏ ਲੋਕਾਂ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਉੱਤੇ ਸਵਾਲ ਖੜ੍ਹੇ ਕੀਤੇ।
ਫਾਈਨਲ ਮੁਕਾਬਲੇ ਵਿਚ ਰੋਹਿਤ ਸ਼ਰਮਾ 13ਵੇਂ ਓਵਰ ਦੀ ਦੂਜੀ ਗੇਂਦ 56 ਦੌੜਾਂ ਬਣਾਉਣ ਦੇ ਬਾਅਦ ਆਊਟ ਹੋ ਗਏ ਸਨ। ਉਸ ਸਮੇਂ ਟੀਮ ਨੂੰ 6.4 ਓਵਰ ਵਿਚ ਜਿੱਤ ਦੇ 70 ਦੌੜਾਂ ਦੀ ਜ਼ਰੂਰਤ ਸੀ। ਪਰ ਟੀਮ ਮੈਨੇਜਮੈਂਟ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਸ਼ਾਨਦਾਰ ਫ਼ਾਰਮ ਵਿਚ ਚੱਲ ਰਹੇ ਕਾਰਤਿਕ ਦੀ ਬਜਾਇ ਵਿਜੇ ਸ਼ੰਕਰ ਨੂੰ ਬੱਲੇਬਾਜ਼ੀ ਲਈ ਭੇਜਿਆ। ਇਹ ਪਹਿਲਾ ਮੌਕਾ ਸੀ ਜਦੋਂ ਵਿਜੇ ਸੀਰੀਜ਼ ਵਿਚ ਬੱਲੇਬਾਜ਼ੀ ਕਰਨ ਆਏ।
ਟੀਮ ਮੈਨੇਜ਼ਮੈਂਟ ਦਾ ਇਹ ਫੈਸਲਾ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਿਆ ਜਦੋਂ ਟੀਮ ਨੂੰ ਆਖਰੀ ਤਿੰਨ ਓਵਰਾਂ ਵਿਚ ਜਿੱਤ ਲਈ 35 ਦੌੜਾਂ ਦੀ ਦਰਕਾਰ ਸੀ, ਪਰ ਵਿਜੇ ਮੁਸਤਫਿਜੁਰ ਰਹਿਮਾਨ ਦੇ 18ਵੇਂ ਓਵਰ ਵਿਚ 5 ਗੇਂਦਾਂ ਉੱਤੇ 1 ਦੌੜ ਬਣਾ ਪਾਏ। ਇੰਨਾ ਹੀ ਨਹੀਂ 18ਵੇਂ ਓਵਰ ਦੀ ਆਖਰੀ ਗੇਂਦ ਉੱਤੇ ਮਨੀਸ਼ ਪਾਂਡੇ ਵੀ ਆਊਟ ਹੋ ਗਏ। ਹੁਣ ਭਾਰਤੀ ਟੀਮ ਨੂੰ ਜਿੱਤ ਲਈ 2 ਓਵਰਾਂ ਵਿਚ 34 ਦੌੜਾਂ ਦੀ ਜ਼ਰੂਰਤ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਮੁਕਾਬਲਾ ਭਾਰਤ ਹੱਥੋਂ ਨਿਕਲ ਗਿਆ ਹੈ। ਹਾਲਾਂਕਿ ਦਿਨੇਸ਼ ਕਾਰਤਿਕ ਨੇ 19ਵੇਂ ਓਵਰ ਵਿਚ 22 ਦੌੜਾਂ ਬਣਾ ਕੇ ਭਾਰਤ ਦੀ ਝੋਲੀ ਵਿਚ ਇਹ ਮੈਚ ਪਾ ਦਿੱਤਾ।
ਰੋਹਿਤ ਦੇ ਫੈਸਲੇ ਦੀ ਰੱਖੀ ਲਾਜ਼
ਮੈਚ ਖਤਮ ਹੋਣ ਦੇ ਬਾਅਦ ਰੋਹਿਤ ਸ਼ਰਮਾ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਉਂ ਦਿਨੇਸ਼ ਕਾਰਤਿਕ ਨੂੰ 7ਵੇਂ ਨੰਬਰ ਉੱਤੇ ਭੇਜਿਆ। ਰੋਹਿਤ ਨੇ ਕਿਹਾ, ''ਅਸੀਂ ਜਾਣਦੇ ਸੀ ਕਿ ਆਖਰੀ ਓਵਰਾਂ ਵਿਚ ਮੁਸਤਫਿਜੁਰ ਰਹਿਮਾਨ ਗੇਂਦਬਾਜ਼ੀ ਕਰਨ ਆਉਣਗੇ, ਇਸ ਲਈ ਅਸੀ ਚਾਹੁੰਦੇ ਸੀ ਕਿ ਕਾਰਤਿਕ ਵਰਗਾ ਸੀਨੀਅਰ ਬੱਲੇਬਾਜ਼ ਉਨ੍ਹਾਂ ਦਾ ਮੁਕਾਬਲਾ ਕਰੇ। ਕਾਰਤਿਕ ਨੇ ਭਾਰਤੀ ਟੀਮ ਨੂੰ ਆਖਰੀ ਗੇਂਦ ਉੱਤੇ ਛੱਕਾ ਲਗਾ ਕੇ ਨਾ ਸਿਰਫ ਟੀਮ ਨੂੰ ਜਿੱਤ ਦਿਵਾਈ, ਸਗੋਂ ਰੋਹਿਤ ਦੇ ਇਸ ਫੈਸਲੇ ਦੀ ਲਾਜ਼ ਵੀ ਰੱਖ ਲਈ।''
ਜੇ ਨਹੀਂ ਦੇਖ ਸਕੇ ਦਿਨੇਸ਼ ਕਾਰਤਿਕ ਦਾ ਇਤਿਹਾਸਕ ਛੱਕਾ, ਤਾਂ ਦੇਖੋ ਇਹ ਵੀਡੀਓ
NEXT STORY