ਲੰਡਨ- ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਇਕ ਦਿਨ ਪਹਿਲਾਂ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗ ਗਈ। ਲੰਡਨ ਵਿੱਚ ਇੱਕ ਬੱਦਲਵਾਈ ਵਾਲੀ ਸਵੇਰ ਨੂੰ ਰੋਹਿਤ ਟੀਮ ਦੇ ਤਿੰਨ ਹੋਰ ਮੈਂਬਰਾਂ ਨਾਲ ਵਿਕਲਪਿਕ ਅਭਿਆਸ ਲਈ ਆਏ। ਇਸ ਮੌਕੇ 'ਤੇ ਭਾਰਤੀ ਕਪਤਾਨ ਦੇ ਨਾਲ-ਨਾਲ ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਕੇ. ਐੱਸ. ਭਾਰਤ ਅਤੇ ਟੀਮ ਦੇ ਨੈੱਟ ਗੇਂਦਬਾਜ਼ ਮੌਜੂਦ ਸਨ।
ਇਹ ਵੀ ਪੜ੍ਹੋ : ਪ੍ਰਯਾਗਰਾਜ ਦੀ 7 ਸਾਲਾ ਅਨੂੰਪ੍ਰਿਆ ਯਾਦਵ ਬਣੀ ਵਿਸ਼ਵ ਦੀ ਨੰਬਰ 1 ਸ਼ਤਰੰਜ ਪਲੇਅਰ
ਥ੍ਰੋਡਾਊਨ 'ਤੇ ਅਭਿਆਸ ਦੌਰਾਨ ਗੇਂਦ ਲੱਗਣ ਦੇ ਬਾਅਦ ਰੋਹਿਤ ਨੂੰ ਆਪਣਾ ਖੱਬਾ ਅੰਗੂਠਾ ਫੜੇ ਹੋਇਆ ਦੇਖਿਆ ਗਿਆ ਪਰ ਉਹ ਅਸਹਿਜ ਨਹੀਂ ਦਿਖਾਈ ਦਿੱਤਾ। ਸਾਵਧਾਨੀ ਵਜੋਂ, ਉਸਨੇ ਇਸ ਤੋਂ ਬਾਅਦ ਅਭਿਆਸ ਨਹੀਂ ਕੀਤਾ। ਬੀ. ਸੀ. ਸੀ. ਆਈ. ਸੂਤਰਾਂ ਨੇ ਕਿਹਾ ਕਿ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਰੋਹਿਤ ਨੂੰ ਕੋਈ ਸਮੱਸਿਆ ਨਹੀਂ ਹੈ।
ਇਹ ਵੀ ਪੜ੍ਹੋ : WTC 2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਜਾਣੋ ਮੈਚ ਨਾਲ ਸਬੰਧਤ ਖਾਸ ਗੱਲਾਂ ਬਾਰੇ
ਓਵਲ 'ਚ ਪਹਿਲਾ ਟੈਸਟ ਮੈਚ 1880 'ਚ ਖੇਡਿਆ ਗਿਆ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਇਹ ਜੂਨ ਮਹੀਨੇ 'ਚ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਪਿਛਲੇ ਦੋ ਦਿਨਾਂ ਤੋਂ ਇੱਥੇ ਬੱਦਲ ਛਾਏ ਹੋਏ ਹਨ ਪਰ ਮੈਚ ਦੇ ਪਹਿਲੇ ਤਿੰਨ ਦਿਨਾਂ ਤੱਕ ਮੌਸਮ ਠੀਕ ਰਹਿਣ ਦੀ ਉਮੀਦ ਹੈ। ਮੈਚ ਦੇ ਚੌਥੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC 2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਜਾਣੋ ਮੈਚ ਨਾਲ ਸਬੰਧਤ ਖਾਸ ਗੱਲਾਂ ਬਾਰੇ
NEXT STORY