ਸਪੋਰਟਸ ਡੈਸਕ— ਭਾਰਤੀ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਵੈਸਟਇੰਡੀਜ਼ ਦੇ ਖਿਲਾਫ ਪਹਿਲਾਂ ਟੀ 20 ਮੈਚ 'ਚ ਚੰਗੀ ਲੈਅ 'ਚ ਵਿਖੇ ਪਰ ਉਹ ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ। ਰੋਹਿਤ ਨੇ ਇਸ ਮੈਚ 'ਚ 25 ਗੇਂਦਾਂ 'ਤੇ 24 ਦੌੜਾਂ ਦੀ ਪਾਰੀ ਖੇਡੀ ਤੇ ਆਪਣੀ ਇਸ ਪਾਰੀ ਦੇ ਦੌਰਾਨ ਦੋ ਛੱਕੇ ਲਗਾਏ। ਇਨ੍ਹਾਂ ਦੋ ਛੱਕਿਆਂ ਦੇ ਦਮ 'ਤੇ ਰੋਹਿਤ ਸ਼ਰਮਾ ਹੁਣ ਟੀ 20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਉਹ ਸਿਕਸਰ ਕਿੰਗ ਬਣਨ ਤੋਂ ਕ੍ਰਿਸ ਗੇਲ ਤੋਂ ਬਸ ਥੋੜ੍ਹੇ-ਜਿਹੇ ਪਿੱਛੇ ਹਨ।
ਗਪਟਿਲ ਨੂੰ ਪਿੱਛੇ ਛੱਡ ਰੋਹਿਤ ਦੂਜੇ ਨੰਬਰ 'ਤੇ ਆਏ
ਅੰਤਰਰਾਸ਼ਟਰੀ ਟੀ 20 ਕ੍ਰਿਕਟ 'ਚ ਛੱਕੇ ਲਗਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਹੁਣ ਦੂਜੇ ਨੰਬਰ 'ਤੇ ਆ ਗਏ ਹਨ। ਰੋਹਿਤ ਦੇ ਨਾਂ 'ਤੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 95 ਮੈਚਾਂ 'ਚ ਹੁਣ ਤੱਕ ਕੁਲ 104 ਛੱਕੇ ਲਗਾ ਚੁੱਕੇ ਹਨ। ਉਨ੍ਹਾਂ ਨੇ ਗਪਟਿਲ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਨੇ 76 ਮੈਚਾਂ 'ਚ ਹੁਣ ਤੱਕ ਕੁਲ 103 ਛੱਕੇ ਲਗਾਏ ਹਨ। ਹੁਣ ਰੋਹਿਤ ਟੀ 20 ਦਾ ਸਿਕਸਰ ਕਿੰਗ ਬਣਨ ਸਿਰਫ ਦੋ ਛੱਕੇ ਦੂਰ ਹਨ। ਜੇਕਰ ਰੋਹਿਤ ਅਗਲੇ ਮੈਚ ਇਕ ਛੱਕਾ ਲਗਾਉਂਦੇ ਹਨ ਤਾਂ ਉਹ ਕ੍ਰਿਸ ਗੇਲ ਦੀ ਬਰਾਬਰੀ ਕਰ ਲੈਣਗੇ, ਜਦ ਕਿ ਦੋ ਛੱਕੇ ਲਗਾਉਂਦੇ ਹੀ ਉਹ ਗੇਲ ਨੂੰ ਪਿੱਛੇ ਛੱਡ ਦੇਣਗੇ। ਉਂਝ ਲਗਦਾ ਤਾਂ ਇਹੀ ਹੈ ਕਿ ਰੋਹਿਤ ਬਾਕੀ ਦੇ ਬਚੇ ਦੋ ਮੈਚਾਂ 'ਚ ਕ੍ਰਿਸ ਗੇਲ ਨੂੰ ਪਿੱਛੇ ਛੱਡਣ 'ਚ ਜਰੂਰ ਕਾਮਯਾਬ ਹੋ ਜਾਣਗੇ। ਟੀ 20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਟਾਪ ਤਿੰਨ ਖਿਡਾਰੀ ਇਹ ਹਨ। ਕ੍ਰਿਸ ਗੇਲ- 58 ਮੈਚ-105 ਛੱਕੇ
ਰੋਹਿਤ ਸ਼ਰਮਾ-95 ਮੈਚ-104 ਛੱਕੇ
ਮਾਰਟਿਨ ਗਪਟਿਲ - 76 ਮੈਚ-103 ਛੱਕੇ
ਇਰਫਾਨ ਪਠਾਨ ਸਮੇਤ ਬਾਕੀ ਖਿਡਾਰੀਆਂ ਨੂੰ ਜੰਮੂ-ਕਸ਼ਮੀਰ ਨੂੰ ਛੱਡਣ ਦੇ ਹੁਕਮ
NEXT STORY