ਦੁਬਈ- ਮੁੰਬਈ ਇੰਡੀਅਨਜ਼ ਦੇ ਆਈ. ਪੀ. ਐੱਲ. 2020 ਦੇ ਫਾਈਨਲ ਮੁਕਾਬਲੇ 'ਚ ਪਹੁੰਚਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਬਹੁਤ ਖੁਸ਼ ਦਿਖਾਈ ਦਿੱਤੇ। ਮੁੰਬਈ ਨੇ ਪਹਿਲੇ ਕੁਆਲੀਫਾਇਰ ਮੈਚ 'ਚ ਦਿੱਲੀ ਨੂੰ 57 ਦੌੜਾਂ ਨਾਲ ਹਰਾ ਦਿੱਤਾ। ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਾਡਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਮੇਰੇ ਜਲਦ ਆਊਟ ਹੋਣ ਤੋਂ ਬਾਅਦ ਵਿਕਟਕੀਪਰ ਕਵਿੰਟਨ ਡੀ ਕੌਕ ਤੇ ਸੂਰਯਕੁਮਾਰ ਨੇ ਪਾਰੀ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ। ਅਸੀਂ ਜਦੋ ਬੱਲੇਬਾਜ਼ੀ ਕਰਨ ਆਏ ਸੀ ਤਾਂ ਸਾਡੇ ਮੰਨ 'ਚ ਕੋਈ ਟੀਚਾ ਨਹੀਂ ਸੀ। ਸਾਡੀ ਇਕ ਅਲੱਗ ਟੀਮ ਹੈ ਅਤੇ ਅਸੀਂ ਅਲੱਗ ਤਰੀਕੇ ਨਾਲ ਖੇਡਦੇ ਹਾਂ।
ਰੋਹਿਤ ਨੇ ਕਿਹਾ- ਅਸੀਂ ਸਿਰਫ ਇਕ ਵਧੀਆ ਪਾਵਰ-ਪਲੇਅ ਕੱਢਣਾ ਚਾਹੁੰਦੇ ਸੀ। ਸਾਨੂੰ ਪਤਾ ਸੀ ਕਿ ਸਾਡੇ ਕੋਲ ਦੌੜਾਂ ਬਣਾਉਣ ਦੇ ਲਈ ਵਧੀਆ ਬੱਲੇਬਾਜ਼ ਹਨ। ਇਸ਼ਾਨ ਸ਼ਾਨਦਾਰ ਲੈਅ 'ਚ ਹੈ, ਇਸ ਲਈ ਅਸੀਂ ਚਾਹੁੰਦੇ ਸੀ ਕਿ ਉਹ ਅਸਲ 'ਚ ਸਕਾਰਾਤਮਕ ਰਹੇ। ਕਰੁਣਾਲ ਜਦੋ ਕ੍ਰੀਜ਼ 'ਤੇ ਆਇਆ ਤਾਂ ਉਸ ਨੂੰ ਵੀ ਸਕਾਰਾਤਮਕ ਬੱਲੇਬਾਜ਼ੀ ਕਰਨ ਲਈ ਕਿਹਾ ਸੀ ਤਾਂਕਿ ਗੇਂਦਬਾਜ਼ਾਂ ਨੂੰ ਦਬਾਅ 'ਚ ਲਿਆਂਦਾ ਜਾ ਸਕੇ। ਬੋਲਟ 'ਤੇ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ- ਉਸ ਨੇ ਅੱਜ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਟਾਪ ਦੇ ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਕ ਟੀਮ ਦੇ ਰੂਪ 'ਚ ਸਾਡੀ ਅਲੱਗ-ਅਲੱਗ ਯੋਜਨਾਵਾਂ ਹਨ।
ਮੁੰਬਈ ਤੋਂ ਕਰਾਰੀ ਹਾਰ ਮਿਲਣ 'ਤੇ ਬੋਲੇ ਸ਼੍ਰੇਅਸ ਅਈਅਰ- ਹਰ ਰਾਤ ਸਾਡੀ ਨਹੀਂ ਹੋ ਸਕਦੀ
NEXT STORY