ਨਵੀਂ ਦਿੱਲੀ— ਭਾਰਤੀ ਟੀਮ ਦੇ ਵਨ ਡੇ ਤੇ ਟੀ-20 ਉਪ ਕਪਤਾਨ ਰੋਹਿਤ ਸ਼ਰਮਾ ਨੇ ਇੰਡੀਆ ਟੂਡੇ ਈ ਕਾਨਕਲੇਵ 'ਚ ਲਾਕਡਾਊਨ ਤੇ ਆਪਣੇ ਡੇਲੀ ਰੂਟੀਨ 'ਤੇ ਚਰਚਾ ਕੀਤੀ। ਰੋਹਿਤ ਸ਼ਰਮਾ ਤੋਂ ਇਹ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ 3 ਮਈ ਤਕ ਲਾਕਡਾਊਨ ਵਧਾਇਆ ਹੈ। ਅਜਿਹੇ 'ਚ ਤੁਸੀਂ ਲਾਕਡਾਊਨ ਦੇ ਦੌਰਾਨ ਕਿਵੇਂ ਸਮਾਂ ਬਤੀਤ ਕਰ ਰਹੇ ਹੋ। ਇਸ 'ਤੇ ਰੋਹਿਤ ਨੇ ਕਿਹਾ ਕਿ ਇਸ ਨਾਲ ਭਾਵੇ ਹੀ ਨਿਰਾਸ਼ ਹੋ ਸਕਦੀ ਹੈ ਪਰ ਮੈਂ ਸੋਸ਼ਲ ਮੀਡੀਆ 'ਚ ਜੁੜਿਆ ਹੋਇਆ ਹਾਂ। ਰੋਹਿਤ ਨੇ ਦੱਸਿਆ ਕਿ ਜੇਕਰ ਤੁਸੀਂ ਕਾਫੀ ਦਿਨਾਂ ਤੋਂ ਘਰ 'ਚ ਹੋ ਤਾਂ ਆਪਣੇ ਆਪਣੇ ਆਪ ਨੂੰ ਰੁਝਿਆ ਹੋਇਆ ਰੱਖੀਏ। ਤੁਸੀਂ ਆਪਣੇ ਘਰ 'ਚ ਕੁਝ ਗਤੀਵਿਧੀ ਕਰ ਸਕਦੇ ਹੋ। ਟੀ. ਵੀ. ਦੇਖੋਂ ਤੇ ਪੁਰਾਣੇ ਕ੍ਰਿਕਟ ਮੈਚ ਦੇਖੋਂ।
ਰੋਹਿਤ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ 'ਤੇ ਸੰਦੇਸ਼ ਦਿੰਦਾ ਹਾਂ ਕਿ ਘਰ ਬੈਠੇ ਵੀ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ। ਛੋਟੀਆਂ-ਛੋਟੀਆਂ ਚੀਜ਼ਾਂ ਦਾ ਆਨੰਦ ਲੈ ਕੇ, ਭਾਵੇਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਹੋਵੇ ਜਾਂ ਆਪਣੇ ਘਰ ਦੀ ਸਫਾਈ ਕਰਨੀ ਹੋਵੇ। ਭਾਵੇਂ ਹੀ ਆਪਣੇ ਸ਼ਰੀਰ ਨੂੰ ਫਿੱਟ ਰੱਖਣ ਲਈ ਕੁਝ ਗਤੀਵਿਧੀਆ ਕਰਨੀਆਂ ਹੋਵੇ। ਰੋਹਿਤ ਨੇ ਕਿਹਾ ਮੈਨੂੰ ਪਤਾ ਹੈ ਕਿ ਇਹ ਨਿਰਾਸ਼ਾਜਨਕ ਹੈ ਪਰ ਇਹ ਆਪਣੇ ਭਵਿੱਖ ਦੇ ਲਈ ਹੈ। ਜੇਕਰ ਅਸੀਂ ਖੁਦ ਦੀ ਦੇਖਭਾਲ ਨਹੀਂ ਕਰਦੇ ਤਾਂ ਇਹ ਭਵਿੱਖ 'ਚ ਇਕ ਵੱਡੀ ਸਮੱਸਿਆ ਹੋਣ ਵਾਲੀ ਹੈ। ਰੋਹਿਤ ਨੇ ਕਿਹਾ ਪਤਨੀ ਰੀਤਿਕਾ ਦਾ ਉਸਦੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਦੱਸਿਆ ਹੈ।
ਧੋਨੀ ਦੀ ਪਤਨੀ ਸਾਕਸ਼ੀ ਨੇ ਖਾਸ ਅੰਦਾਜ਼ 'ਚ ਕੀਤਾ ਕੋਰੋਨਾ ਯੋਧਿਆਂ ਨੂੰ ਕੀਤਾ ਸਲਾਮ
NEXT STORY