ਕੋਲਕਾਤਾ— ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਕੋਲਕਾਤਾ ਨਾਈਟਰਾਈਡਰਜ਼ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਆਊਟ ਹੋਣ ਦੇ ਬਾਅਦ ਨਿਰਾਸ਼ਾ 'ਚ ਵਿਕਟਾਂ 'ਤੇ ਬੱਲਾ ਮਾਰਨ ਲਈ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਕੀਤਾ ਗਿਆ ਹੈ। ਰੋਹਿਤ ਨੂੰ ਈਡਨ ਗਾਰਡਨਸ 'ਤੇ ਐਤਵਾਰ ਰਾਤ ਖੇਡੇ ਗਏ ਮੈਚ 'ਚ ਜਦੋਂ ਐੱਲ.ਬੀ.ਡਬਲਿਊ ਆਊਟ ਕੀਤਾ ਗਿਆ ਤਾਂ ਉਸ ਨੇ ਨਿਰਾਸ਼ਾ 'ਚ ਬੱਲਾ ਨਾਨਸਟ੍ਰਾਈਕਰ ਪਾਸੇ 'ਤੇ ਵਿਕਟਾਂ 'ਤੇ ਮਾਰਿਆ।
ਇਸ ਤਰ੍ਹਾਂ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਜ਼ਾਬਤੇ ਨੂੰ ਤੋੜਨ ਦਾ ਦੋਸ਼ੀ ਪਾਇਆ ਗਿਆ। ਮੁੰਬਈ ਇੰਡੀਅਨਜ਼ ਨੇ ਇਹ ਮੈਚ 34 ਦੌੜਾਂ ਨਾਲ ਗੁਆ ਦਿੱਤਾ ਸੀ। ਕੇ.ਕੇ.ਆਰ. ਨੇ ਇਸ ਜਿੱਤ ਨਾਲ ਲਗਾਤਾਰ 6 ਮੈਚ ਹਾਰਨ ਦਾ ਕ੍ਰਮ ਤੋੜਿਆ ਸੀ। ਰੋਹਿਤ ਨੇ ਆਈ.ਪੀ.ਐੱਲ. ਵਿਵਹਾਰ ਜ਼ਾਬਤੇ ਦੇ ਲੈਵਲ ਇਕ ਦੋਸ਼ 2.2 ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ ਜੁਰਮਾਨਾ ਮਨਜ਼ੂਰ ਹੈ।
ਖਲੀ ਨੂੰ ਭਾਜਪਾ ਲਈ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ
NEXT STORY