ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਵਨ ਡੇ 'ਚ ਦੋਹਰਾ ਸੈਂਕੜਾ ਲਗਾ ਚੁੱਕੇ ਰੋਹਿਤ ਸ਼ਰਮਾ ਲਈ ਇਹ ਸੀਰੀਜ਼ ਖਾਸ ਰਹਿਣ ਵਾਲੀ ਹੈ। ਆਸਟਰੇਲੀਆ ਖਿਲਾਫ ਭਾਰਤੀ ਟੀਮ ਸ਼ਨੀਵਾਰ ਨੂੰ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਉਤਰੇਗੀ। ਸੀਰੀਜ਼ 'ਚ ਭਾਰਤੀ ਓਪਨਰ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਨਿਸ਼ਾਨੇ 'ਤੇ ਸਾਬਕਾ ਭਾਰਤੀ ਧਾਕੜ ਸਚਿਨ ਤੇਂਦੁਲਕਰ ਅਤੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦਾ ਰਿਕਾਰਡ ਹੋਵੇਗਾ ਅਤੇ ਇਸ ਨਾਲ ਉਹ ਦਿੱਗਜ ਸਚਿਨ ਤੇਂਦੁਲਕਰ ਅਤੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਤੋਂ ਅੱਗੇ ਨਿਕਲ ਸਕਦੇ ਹਨ।
ਰੋਹਿਤ ਛੱਡ ਸਕਦੇ ਹਨ ਸਚਿਨ ਨੂੰ ਪਿੱਛੇ

ਦੋਹਾਂ ਦੇਸ਼ਾਂ ਵਿਚਾਲੇ ਖੇਡੀ ਗਈ ਵਨ ਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਸੈਂਕੜੇ ਸਾਬਕਾ ਭਾਰਤੀ ਧਾਕੜ ਸਚਿਨ ਤੇਂਦੁਲਕਰ ਦੇ ਨਾਂ ਹੈ। ਇਸ ਸਮੇਂ ਰੋਹਿਤ 3 ਸੈਂਕੜੇ ਲਗਾ ਕੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦੇ ਬਰਾਬਰ ਹਨ। ਸਚਿਨ ਨੇ ਆਸਟਰੇਲੀਆ ਦੇ ਖਿਲਾਫ ਭਾਰਤ 'ਚ ਖੇਡਦੇ ਹੋਏ 4 ਸੈਂਕੜੇ ਲਗਾਏ ਹਨ। ਦੋ ਸੈਂਕੜੇ ਲਗਾਉਂਦੇ ਹੀ ਉਹ ਸਚਿਨ ਤੋਂ ਅੱਗੇ ਨਿਕਲ ਜਾਣਗੇ।
ਦੋਹਾਂ ਦੇਸ਼ਾਂ ਵਿਚਾਲੇ ਖੇਡੇ ਗਏ ਵਨ ਡੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਸਚਿਨ ਨੇ ਹੁਣ ਤਕ ਕੁੱਲ 9 ਸੈਂਕੜੇ ਲਗਾਏ ਹਨ ਅਤੇ ਰੋਹਿਤ ਦੇ ਨਾਂ 7 ਸੈਂਕੜੇ ਹਨ। ਇਸ ਦਾ ਅਰਥ ਹੈ ਕਿ ਦੋ ਸੈਂਕੜੇ ਦੇ ਨਾਲ ਉਹ ਸਚਿਨ ਦੀ ਬਰਾਬਰੀ ਕਰ ਲੈਣਗੇ। ਕੋਹਲੀ ਦੇ ਨਾਂ ਆਸਟਰੇਲੀਆ ਦੇ ਖਿਲਾਫ ਵਨ ਡੇ 'ਚ 6 ਸੈਂਕੜੇ ਹਨ।
ਕੋਹਲੀ ਦੇ ਵੀ ਨਾਂ ਹਨ 3 ਸੈਂਕੜੇ

ਰੋਹਿਤ ਸ਼ਰਮਾ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਭਾਰਤ 'ਚ ਆਸਟਰੇਲੀਆ ਖਿਲਾਫ 3 ਸੈਂਕੜੇ ਲਗਾਏ ਹਨ। ਕੋਹਲੀ ਵੀ ਸਚਿਨ ਤੇਂਦੁਲਕਰ ਦੇ ਚਾਰ ਸੈਂਕੜਿਆਂ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ।
ਭਾਰਤ-ਆਸਟਰੇਲੀਆ ਵਨ ਡੇ 'ਚ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ :-
1. ਸਚਿਨ ਤੇਂਦੁਲਕਰ ਨੇ ਭਾਰਤ ਵੱਲੋਂ 71 ਵਨ ਡੇ ਖੇਡਦੇ ਹੋਏ 9 ਸੈਂਕੜੇ ਅਤੇ 15 ਅਰਧ ਸੈਂਕੜੇ ਲਗਾਏ ਹਨ।
2. ਰੋਹਿਤ ਸ਼ਰਮਾ ਨੇ ਭਾਰਤ ਵੱਲੋਂ ਖੇਡਦੇ ਹੋਏ ਅਜੇ ਤਕ 31 ਵਨ ਡੇ ਮੈਚਾਂ 'ਚ 7 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ।
3. ਵਿਰਾਟ ਕੋਹਲੀ ਨੇ ਭਾਰਤ ਵੱਲੋਂ ਖੇਡਦੇ ਹੋਏੇ ਅਜੇ ਤੱਕ 31 ਵਨ ਡੇ ਮੈਚਾਂ 'ਚ 6 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ।
4. ਰਿਕੀ ਪੋਂਟਿੰਗ ਨੇ ਆਸਟਰੇਲੀਆ ਵੱਲੋਂ ਖੇਡਦੇ ਹੋਏ 59 ਵਨ ਡੇ ਮੈਚਾਂ 'ਚ 6 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ।
5. ਵੀ.ਵੀ.ਐੱਸ. ਲਕਸ਼ਮਣ ਨੇ ਭਾਰਤ ਵੱਲੋਂ ਖੇਡਦੇ ਹੋਏ 21 ਮੈਚਾਂ 'ਚ 4 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ।
ਨਾਰਥਈਸਟ ਨੇ ਬਲਾਸਟਰਸ ਨੂੰ ਗੋਲ ਰਹਿਤ ਬਰਾਬਰੀ 'ਤੇ ਰੋਕਿਆ
NEXT STORY