ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 'ਚ ਵਿਸ਼ਵ ਚੈਂਪੀਅਨ ਬਣ ਕੇ ਵਾਪਸੀ ਕਰਨ ਵਾਲੀ ਟੀਮ ਇੰਡੀਆ ਦਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਕੀਤਾ ਗਿਆ ਸ਼ਾਨਦਾਰ ਸਵਾਗਤ ਭੁੱਲਿਆ ਨਹੀਂ ਜਾ ਸਕੇਗਾ। ਪ੍ਰਸ਼ੰਸਕਾਂ ਨੇ ਖਿਡਾਰੀਆਂ 'ਤੇ ਖੂਬ ਪਿਆਰ ਦੀ ਵਰਖਾ ਕੀਤੀ ਅਤੇ ਇਸ ਦੌਰਾਨ ਜਦੋਂ ਕਪਤਾਨ ਰੋਹਿਤ ਸ਼ਰਮਾ ਨੇ ਭਾਸ਼ਣ ਦਿੱਤਾ ਤਾਂ ਕਈ ਖਿਡਾਰੀ ਭਾਵੁਕ ਹੋ ਗਏ ਪਰ ਹਰਫਨਮੌਲਾ ਹਾਰਦਿਕ ਪੰਡਯਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪੰਡਯਾ ਨੂੰ ਆਪਣੇ ਹੰਝੂ ਪੂੰਝਦੇ ਅਤੇ ਛੁਪਾਉਂਦਾ ਦੇਖਿਆ ਗਿਆ।
ਰੋਹਿਤ ਸ਼ਰਮਾ ਨੇ ਹਾਰਦਿਗ ਪੰਡਯਾ ਨੂੰ ਦਿੱਤਾ ਜਿੱਤ ਦਾ ਸਿਹਰਾ
ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦੀ ਜਿੱਤ ਦੇ ਜਸ਼ਨ ਵਿੱਚ ਰੋਹਿਤ ਸ਼ਰਮਾ ਨੇ ਇਸ ਖਿਤਾਬੀ ਜਿੱਤ ਦਾ ਸਿਹਰਾ ਹਾਰਦਿਕ ਪੰਡਯਾ ਨੂੰ ਦਿੱਤਾ। ਰੋਹਿਤ ਨੇ ਕਿਹਾ ਕਿ ਪੰਡਯਾ ਦੀ ਸ਼ਾਂਤ ਰਹਿਣ ਦੀ ਯੋਗਤਾ ਨੇ ਡੇਵਿਡ ਮਿਲਰ ਨੂੰ ਆਊਟ ਕਰਨ 'ਚ ਮਦਦ ਕੀਤੀ, ਜਿਸ ਨੂੰ ਟੀਮ ਦੁਨੀਆ ਦੇ ਸਭ ਤੋਂ ਖਤਰਨਾਕ ਖਿਡਾਰੀਆਂ 'ਚੋਂ ਇਕ ਮੰਨਦੀ ਹੈ।
ਵਾਨਖੇੜੇ ਨੂੰ ਲੈ ਕੇ ਪੰਡਯਾ ਪਹਿਲਾਂ ਹੀ ਸਨ ਭਾਵੁਕ
ਰੋਹਿਤ ਦਾ ਭਾਸ਼ਣ ਸੁਣਦੇ ਸਮੇਂ ਹਾਰਦਿਕ ਪੰਡਯਾ ਦੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਵਾਨਖੇੜੇ ਸਟੇਡੀਅਮ 'ਚ ਆਉਂਦੇ ਸਮੇਂ ਪੰਡਯਾ ਭਾਵੁਕ ਹੋ ਗਏ ਸਨ। ਆਈ.ਪੀ.ਐੱਲ. 2024 ਦੇ ਸੀਜ਼ਨ ਦੌਰਾਨ ਮੁੰਬਈ ਦੀ ਇਸੇ ਭੀੜ ਨੇ ਪੰਡਯਾ ਨਾਲ ਧੱਕਾ-ਮੁੱਕੀ ਕੀਤੀ ਸੀ ਅਤੇ ਦੁਰਵਿਵਹਾਰ ਕੀਤਾ ਸੀ। ਜਿਸ ਨੇ ਆਈ.ਪੀ.ਐੱਲ ਵਿੱਚ ਐੱਮ.ਆਈ. (ਮੁੰਬਈ ਇੰਡੀਅਨਜ਼) ਲਈ ਆਪਣਾ ਡੈਬਿਊ ਕਰਨ ਵਾਲੇ ਪੰਡਯਾ ਨੇ ਟੀਮ ਛੱਡ ਦਿੱਤੀ ਅਤੇ ਟੂਰਨਾਮੈਂਟ ਦੇ 2022 ਅਤੇ 2023 ਐਡੀਸ਼ਨਾਂ ਵਿੱਚ ਗੁਜਰਾਤ ਟਾਈਟਨਸ ਦੀ ਕਪਤਾਨੀ ਕੀਤੀ। ਇਹ ਆਲਰਾਊਂਡਰ ਕਾਫੀ ਵਿਵਾਦਾਂ 'ਚ 2024 'ਚ ਮੁੰਬਈ ਇੰਡੀਅਨਜ਼ ਵਿੱਚ ਵਾਪਸ ਪਰਤਿਆ, ਜਿਸ ਨਾਲ ਪ੍ਰਸ਼ੰਸਕ ਵੰਡੇ ਹੋਏ ਸਨ।
ਇਹ ਦੇਸ਼ ਲਈ ਖੇਡਣ ਵਾਲੀ ਸਭ ਤੋਂ ਵਧੀਆ ਭਾਰਤੀ ਕ੍ਰਿਕਟ ਟੀਮ ਹੈ: ਫਾਰੂਕ ਇੰਜੀਨੀਅਰ
NEXT STORY