ਚੇਨਈ- ਆਈ. ਪੀ. ਐੱਲ. ਦਾ 17ਵਾਂ ਮੈਚ ਚੇਨਈ 'ਚ ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪੰਜਾਬ ਕਿੰਗਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਮੈਚ 'ਚ ਮੁੰਬਈ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 131 ਦੌੜਾਂ ਤੱਕ ਪਹੁੰਚਾਇਆ ਪਰ ਇਸ ਮੈਚ 'ਚ ਰੋਹਿਤ ਸ਼ਰਮਾ ਨੂੰ ਅੰਪਾਇਰ ਨੇ ਗਲਤ ਆਊਟ ਦੇ ਦਿੱਤਾ ਸੀ। ਜਿਸ 'ਤੇ ਰੋਹਿਤ ਅੰਪਾਇਰ 'ਤੇ ਗੁੱਸਾ ਹੋ ਗਏ। ਉਸਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ
ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੈਚ ਦੇ ਪਹਿਲੇ ਹੀ ਓਵਰ 'ਚ ਰੋਹਿਤ ਸ਼ਰਮਾ ਦੇ ਪੈਰ 'ਤੇ ਮੋਇਸਜ਼ ਹੈਨਰੀਕਸ ਦੀ ਗੇਂਦ ਲੱਗ ਗਈ। ਜਿਸ ਤੋਂ ਬਾਅਦ ਪੰਜਾਬ ਦੀ ਟੀਮ ਨੇ ਜ਼ੋਰਦਾਰ ਅਪੀਲ ਕੀਤੀ ਤੇ ਅੰਪਾਇਰ ਨੇ ਰੋਹਿਤ ਸ਼ਰਮਾ ਨੂੰ ਆਊਟ ਕਰਾਰ ਦਿੱਤਾ ਪਰ ਇਸ ਦੇ ਤੁਰੰਤ ਬਾਅਦ ਹੀ ਰੋਹਿਤ ਸ਼ਰਮਾ ਨੇ ਡੀ. ਆਰ. ਐੱਸ. ਦਾ ਇਸਤੇਮਾਲ ਕੀਤਾ।
ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ
ਅੰਪਾਇਰ ਵਲੋਂ ਆਊਟ ਕਰਾਰ ਦੇਣ ਤੋਂ ਬਾਅਦ ਰੋਹਿਤ ਸ਼ਰਮਾ ਗੁੱਸੇ ਹੋ ਗਏ। ਇਸ ਦੇ ਨਾਲ ਹੀ ਉਹ ਅੰਪਾਇਰ ਨੂੰ ਕੁਝ ਕਹਿੰਦੇ ਹੋਏ ਵੀ ਦਿਖਾਈ ਦਿੱਤੇ। ਉਸਦੀ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਮੈਚ 'ਚ ਰੋਹਿਤ ਸ਼ਰਮਾ ਨੇ 52 ਗੇਂਦਾਂ 'ਤੇ 63 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ 5 ਚੌਕੇ ਤੇ 2 ਛੱਕੇ ਲਗਾਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ-20 : ਜ਼ਿੰਬਾਬਵੇ ਨੇ ਪਾਕਿ ਨੂੰ 19 ਦੌੜਾਂ ਨਾਲ ਹਰਾਇਆ
NEXT STORY