ਸਪੋਰਟਸ ਡੈਸਕ- ਭਾਰਤ ਦੇ ਸਫ਼ੈਦ ਗੇਂਦ ਦੇ ਕਪਤਾਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਛੱਡਣ ਦੇ ਫ਼ੈਸਲੇ 'ਤੇ ਹੈਰਾਨ ਸਨ, ਪਰ ਇਕ ਸਫਲ ਕਾਰਜਕਾਲ ਲਈ ਕੋਹਲੀ ਨੂੰ ਵਧਾਈ ਵੀ ਦਿੱਤੀ। ਕੋਹਲੀ ਨੇ 7 ਸਾਲ ਤਕ ਟੀਮ ਦੀ ਅਗਵਾਈ ਕਰਨ ਦੇ ਬਾਅਦ ਸ਼ਨੀਵਾਰ ਨੂੰ ਭਾਰਤ ਦੇ ਟੈਸਟ ਕਪਤਾਨ ਦਾ ਅਹੁਦਾ ਛੱਡ ਦਿੱਤਾ।
ਇਹ ਵੀ ਪੜ੍ਹੋ : ਜੋਕੋਵਿਚ ਨੂੰ ਵੱਡਾ ਝਟਕਾ, ਜਲਾਵਤਨ ਬਰਕਰਾਰ ਰਹਿਣ ਕਾਰਨ ਨਹੀਂ ਖੇਡ ਸਕਣਗੇ ਆਸਟਰੇਲੀਅਨ ਓਪਨ
ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਹਲੀ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਤੇ ਕੋਹਲੀ ਦੇ ਭਾਰਤ ਦੇ ਟੈਸਟ ਕਪਤਾਨ ਦੇ ਰੂਪ 'ਚ ਅਹੁਦਾ ਛੱਡਣ ਦੇ ਫ਼ੈਸਲੇ ਦੇ ਬਾਅਦ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਰੋਹਿਤ ਨੇ ਇੰਸਟਾਗ੍ਰਾਮ ਪੋਸਟ 'ਚ ਕਿਹਾ, ਹੈਰਾਨ!! ਪਰ ਭਾਰਤੀ ਕਪਤਾਨ ਦੇ ਤੌਰ 'ਤੇ ਇਕ ਸਫਲ ਕਾਰਜਕਾਲ ਲਈ ਵਧਾਈ। ਪਿਛਲੇ ਸਾਲ ਕੋਹਲੀ ਨੇ ਟੀ-20 ਇੰਟਰਨੈਸ਼ਨਲ ਕਪਤਾਨ ਦੇ ਤੌਰ 'ਤੇ ਆਪਣਾ ਅਹੁਦਾ ਛੱਡ ਦਿੱਤਾ ਸੀ ਤੇ ਫਿਰ ਉਨ੍ਹਾਂ ਨੂੰ ਵਨ-ਡੇ ਕਪਤਾਨ ਦੇ ਤੌਰ ਤੋ ਹਟਾ ਦਿੱਤਾ ਗਿਆ ਸੀ ਕਿਉਂਕਿ ਚੋਣਕਰਤਾ ਸਫੈਦ ਗੇਂਦ ਦੇ ਫਾਰਮੈਟ ਲਈ ਇਕ ਕਪਤਾਨ ਚਾਹੁੰਦੇ ਸਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਟੈਸਟ ਟੀਮ ਦੀ ਕਪਤਾਨੀ ਛੱਡਣ 'ਤੇ ਗਾਂਗੁਲੀ ਦਾ ਵੱਡਾ ਬਿਆਨ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ
ਕੋਹਲੀ ਨੇ ਟੈਸਟ ਕਪਤਾਨੀ ਛੱਡਣ ਦਾ ਫ਼ੈਸਲਾ ਭਾਰਤ ਦੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਹਾਰਨ ਦੇ ਇਕ ਦਿਨ ਬਾਅਦ ਆਇਆ ਹੈ। ਕੋਹਲੀ ਦੀ ਕਪਤਾਨੀ 'ਚ ਭਾਰਤ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਾ ਸੀ। ਕੋਹਲੀ ਕੋਲ ਭਾਰਤ ਦੇ ਟੈਸਟ ਕਪਤਾਨ (68) ਦੇ ਤੌਰ 'ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦਾ ਰਿਕਾਰਡ ਹੈ ਤੇ ਉਸ ਦੇ ਕੋਲ ਇਕ ਭਾਰਤੀ ਕਪਤਾਨ (40) ਵਲੋਂ ਸਭ ਤੋਂ ਜ਼ਿਆਦਾ ਟੈਸਟ ਜਿੱਤ ਦਾ ਰਿਕਾਰਡ ਵੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੋਕੋਵਿਚ ਨੂੰ ਵੱਡਾ ਝਟਕਾ, ਜਲਾਵਤਨ ਬਰਕਰਾਰ ਰਹਿਣ ਕਾਰਨ ਨਹੀਂ ਖੇਡ ਸਕਣਗੇ ਆਸਟਰੇਲੀਅਨ ਓਪਨ
NEXT STORY