ਲਖਨਊ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 2023 'ਚ ਇੰਗਲੈਂਡ ਖਿਲਾਫ ਮੈਚ 'ਚ ਵੱਡੀ ਉਪਲੱਬਧੀ ਹਾਸਲ ਕੀਤੀ।ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 18 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪੰਜਵਾਂ ਖਿਡਾਰੀ ਹੈ। ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਅਤੇ ਸੌਰਵ ਗਾਂਗੁਲੀ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਵਿਸ਼ਵ ਕੱਪ : ਇੰਗਲੈਂਡ ਖਿਲਾਫ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਭਾਰਤੀ ਟੀਮ, ਜਾਣੋ ਕੀ ਹੈ ਵਜ੍ਹਾ
ਰੋਹਿਤ ਸ਼ਰਮਾ ਇਸ ਮੈਚ 'ਚ ਬਤੌਰ ਕਪਤਾਨ ਆਪਣਾ 100ਵਾਂ ਮੈਚ ਖੇਡ ਰਹੇ ਹਨ। ਰੋਹਿਤ ਸ਼ਰਮਾ ਨੇ ਕੇਐੱਲ ਰਾਹੁਲ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਾਲਿਆ, ਉਸ ਨੇ ਅਰਧ ਸੈਂਕੜਾ ਵੀ ਲਗਾਇਆ। ਵਿਸ਼ਵ ਕੱਪ 2023 ਵਿੱਚ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ ਵਿੱਚ ਹੈ। ਰੋਹਿਤ ਸ਼ਰਮਾ ਨੇ 477ਵੀਂ ਪਾਰੀ 'ਚ 18 ਹਜ਼ਾਰ ਦੌੜਾਂ ਦਾ ਅੰਕੜਾ ਛੂਹਿਆ।
ਇਹ ਵੀ ਪੜ੍ਹੋ : ਭਾਰਤੀ ਪੈਰਾ ਖਿਡਾਰੀਆਂ ਨੇ ਰਿਕਾਰਡ 111 ਤਮਗੇ ਜਿੱਤ ਕੇ ਰਚਿਆ ਇਤਿਹਾਸ
ਅੰਤਰਰਾਸ਼ਟਰੀ ਕ੍ਰਿਕਟ ਵਿੱਚ 18 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼:
ਸਚਿਨ ਤੇਂਦੁਲਕਰ- 34357 (782 ਪਾਰੀਆਂ)
ਵਿਰਾਟ ਕੋਹਲੀ- 26121 (569 ਪਾਰੀਆਂ)
ਰਾਹੁਲ ਦ੍ਰਾਵਿੜ- 24064 (599 ਪਾਰੀਆਂ)
ਸੌਰਵ ਗਾਂਗੁਲੀ- 18433 (485 ਪਾਰੀਆਂ)
ਰੋਹਿਤ ਸ਼ਰਮਾ- 18002 (477 ਪਾਰੀਆਂ)
ਇਹ ਵੀ ਪੜ੍ਹੋ : World Cup 2023: ਨੀਦਰਲੈਂਡ ਦਾ ਇਕ ਹੋਰ ਉਲਟਫੇਰ, ਬੰਗਲਾਦੇਸ਼ ਨੂੰ ਸੈਮੀਫ਼ਾਈਨਲ ਦੀ ਦੌੜ ਤੋਂ ਕੀਤਾ ਬਾਹਰ
ਰੋਹਿਤ ਸ਼ਰਮਾ ਦਾ ਅੰਤਰਰਾਸ਼ਟਰੀ ਕਰੀਅਰ:
ਪਹਿਲੀ 300 ਪਾਰੀਆਂ: 10471 ਦੌੜਾਂ
ਅਗਲੀਆਂ 177 ਪਾਰੀਆਂ: 7531 ਦੌੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਧੋਖਾਧੜੀ ਦਾ ਮਾਮਲਾ : BCCI ਨੇ ਜੰਮੂ-ਕਸ਼ਮੀਰ ਦੇ ਕ੍ਰਿਕਟਰ 'ਤੇ ਲਗਾਈ 2 ਸਾਲ ਦੀ ਪਾਬੰਦੀ
NEXT STORY