ਨਵੀਂ ਦਿੱਲੀ : ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਪਹਿਲੀ ਵਾਰ ਖੇਡਦਿਆਂ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਵਿਚ ਦੋਵੇਂ ਪਾਰੀਆਂ ਵਿਚ ਸੈਂਕੜੇ ਲਗਾਉਣ ਵਾਲੇ ਰੋਹਿਤ ਸ਼ਰਮਾ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਰੋਹਿਤ ਨੇ ਇਸ ਮੌਕੇ ਲਈ ਟੀਮ ਮੈਨੇਜਮੈਂਟ ਦਾ ਧੰਨਵਾਦ ਦਿੱਤਾ। ਭਾਰਤ ਨੇ ਪਹਿਲੇ ਟੈਸਟ ਵਿਚ ਮਹਿਮਾਨ ਟੀਮ ਨੂੰ 203 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਰੋਹਿਤ ਨੇ ਇਸ ਮੈਚ ਦੀ ਪਹਿਲੀ ਪਾਰੀ ਵਿਚ 176 ਅਤੇ ਦੂਜੀ ਪਾਰੀ ਵਿਚ 127 ਦੌੜਾਂ ਬਣਾਈਆਂ। ਦੋਵੇਂ ਪਾਰੀਆਂ ਵਿਚ ਰੋਹਿਤ ਨੇ ਕੁਲ 13 ਛੱਕੇ ਲਗਾਏ ਅਤੇ ਵਸੀਮ ਅਕਰਮ ਦੇ ਇਕ ਟੈਸਟ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ 23 ਸਾਲ ਪੁਰਾਣੇ ਰਿਕਾਰਡ ਨੂੰ ਤੋਡਿਆ।

ਮੈਚ ਜਿੱਤਣ ਤੋਂ ਬਾਅਦ ਰੋਹਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਵਿਕਟ 'ਤੇ ਜਾ ਕੇ ਆਪਣਾ ਬੈਸਟ ਦੇਣਾ ਚਾਹੁੰਦਾ ਸੀ। ਮੇਰੇ ਲਈ ਪਾਰੀ ਸ਼ੁਰੂ ਕਰਨ ਦਾ ਇਕ ਸ਼ਾਨਦਾਰ ਮੌਕਾ ਸੀ। ਮੈਂ ਇਸ ਮੌਕੇ ਲਈ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਖਾਸ ਤੌਰ 'ਤੇ ਇਸ ਲਈ ਕਿਉਂਕਿ ਮੈਂ ਇਹ ਕੰਮ ਪਹਿਲੀ ਨਹੀਂ ਕੀਤਾ ਸੀ। ਸਾਡਾ ਧਿਆਨ ਮੈਚ ਜਿੱਤਣ 'ਤੇ ਸੀ ਅਤੇ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਸਫਲ ਰਹੇ। ਟੈਸਟ 'ਚ ਓਪਨਿੰਗ ਕਰਨਾ ਮੇਰੇ ਲਈ ਹੈਰਾਨ ਕਰਨ ਵਾਲਾ ਫੈਸਲਾ ਨਹੀਂ ਸੀ। ਤੁਸੀਂ ਚਾਹੋ ਲਾਲ ਗੇਂਦ ਨਾਲ ਖੇਡੋ ਜਾਂ ਫਿਰ ਸਫੇਦ ਨਾਲ ਪਾਰੀ ਦੀ ਸ਼ੁਰੂਆਤ ਵਿਚ ਤੁਹਾਨੂੰ ਸਾਵਧਾਨੀ ਵਰਤਣੀ ਪੈਂਦੀ ਹੈ। ਤੁਹਾਨੂੰ ਤੁਹਾਡੇ ਬੇਸਿਕਸ 'ਤੇ ਧਿਆਨ ਦੇਣਾ ਹੁੰਦਾ ਹੈ ਅਤੇ ਚੰਗੀਆਂ ਗੇਂਦਾਂ ਨੂੰ ਸਨਮਾਨ ਦੇਣਾ ਪੈਂਦਾ ਹੈ। ਆਉਣ ਵਾਲੇ ਸਮੇਂ ਵਿਚ ਵੀ ਮੈਂ ਆਪਣੀ ਕੁਦਰਤੀ ਖੇਡ ਜਾਰੀ ਰੱਖਾਂਗਾ। ਮੈਂ ਆਪਣੇ ਖੇਡ ਵਿਚ ਸਾਵਧਾਨੀ ਦੇ ਨਾਲ ਹਵਲਾਵਰ ਨੀਤੀ ਨੂੰ ਵੀ ਸ਼ਾਮਲ ਕੀਤਾ ਹੈ ਪਰ ਇਸ ਦੇ ਬਾਵਜੂਦ ਕੁਝ ਦਿਨ ਦੇ ਹਾਲਾਤ 'ਤੇ ਵੀ ਨਿਰਭਰ ਕਰਦਾ ਹੈ।''

ਨੋਵਾਕ ਜੋਕੋਵਿਚ ਨੇ ਮਿਲਮੈਨ ਨੂੰ ਹਰਾ ਕੇ ਜਿੱਤਿਆ ਜਾਪਾਨ ਓਪਨ ਦਾ ਖਿਤਾਬ
NEXT STORY