ਪੁਣੇ : ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਫਿਲਹਾਲ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਪਹਿਲਾ ਮੈਚ 16 ਅਕਤੂਬਰ ਤੋਂ ਬੈਂਗਲੁਰੂ ਵਿਚ ਖੇਡਿਆ ਗਿਆ ਸੀ ਜਿਸ ਵਿਚ ਭਾਰਤੀ ਟੀਮ 8 ਵਿਕਟਾਂ ਨਾਲ ਹਾਰ ਗਈ ਸੀ। ਹੁਣ ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ 24 ਅਕਤੂਬਰ ਤੋਂ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਸਵੇਰੇ 9.30 ਵਜੇ ਤੋਂ ਖੇਡਿਆ ਜਾਵੇਗਾ।
ਪਹਿਲਾ ਟੈਸਟ ਜਿੱਤ ਕੇ ਕੀਵੀ ਟੀਮ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਬੈਂਗਲੁਰੂ ਟੈਸਟ ਮੈਚ ਦੀ ਪਹਿਲੀ ਪਾਰੀ 'ਚ 46 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕੀਵੀ ਟੀਮ ਨੇ 402 ਦੌੜਾਂ ਦਾ ਵੱਡਾ ਸਕੋਰ ਬਣਾਇਆ। ਭਾਰਤੀ ਟੀਮ ਨੇ ਦੂਜੀ ਪਾਰੀ ਵਿਚ ਚੰਗੀ ਬੱਲੇਬਾਜ਼ੀ ਕਰਦੇ ਹੋਏ 462 ਦੌੜਾਂ ਬਣਾਈਆਂ। ਇਸ ਕਾਰਨ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 107 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਕੀਵੀ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
ਬੈਂਗਲੁਰੂ ਟੈਸਟ ਦੀਆਂ ਗਲਤੀਆਂ ਨਹੀਂ ਦੁਹਰਾਉਣਗੇ
ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਬਿਆਨ 'ਚ ਸਪੱਸ਼ਟ ਕਿਹਾ ਹੈ ਕਿ ਉਹ ਬੈਂਗਲੁਰੂ ਟੈਸਟ 'ਚ ਹੋਈਆਂ ਗਲਤੀਆਂ ਨੂੰ ਨਹੀਂ ਦੁਹਰਾਉਣਗੇ। ਹਿਟਮੈਨ ਨੇ ਕਿਹਾ ਹੈ ਕਿ ਉਹ ਅਗਲਾ ਟੈਸਟ ਜਿੱਤਣ ਲਈ ਵਿਸ਼ੇਸ਼ ਯੋਜਨਾ ਤਿਆਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬੈਂਗਲੁਰੂ ਟੈਸਟ 'ਚ ਕਪਤਾਨ ਰੋਹਿਤ ਤੋਂ ਸਭ ਤੋਂ ਵੱਡੀ ਗਲਤੀ ਟਾਸ ਦੇ ਸਮੇਂ ਹੋਈ ਸੀ। ਜਿਸ ਦੀ ਸਜ਼ਾ ਭਾਰਤੀ ਟੀਮ ਨੂੰ ਭੁਗਤਣੀ ਪਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਪਤਾਨ ਰੋਹਿਤ ਨੇ ਇਸ ਗਲਤੀ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਸੀ। ਰੋਹਿਤ ਸ਼ਰਮਾ ਨੇ ਕਿਹਾ ਕਿ ਉਸ ਨੇ ਪਿੱਚ ਨੂੰ ਪੜ੍ਹਨ 'ਚ ਵੱਡੀ ਗਲਤੀ ਕੀਤੀ ਹੈ। ਉਹ ਪਿੱਚ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਿਆ।
ਇਸ ਕਾਰਨ ਉਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਭਾਰਤੀ ਟੀਮ ਪਹਿਲੀ ਪਾਰੀ 'ਚ 46 ਦੌੜਾਂ 'ਤੇ ਆਲਆਊਟ ਹੋ ਗਈ ਸੀ। ਟੀਮ 92 ਸਾਲਾਂ ਦੇ ਟੈਸਟ ਇਤਿਹਾਸ 'ਚ ਪਹਿਲੀ ਵਾਰ ਘਰੇਲੂ ਮੈਦਾਨ 'ਤੇ ਸਭ ਤੋਂ ਘੱਟ ਸਕੋਰ 'ਤੇ ਆਲਆਊਟ ਹੋਈ।
ਇਹ ਵੀ ਪੜ੍ਹੋ : ਰਿਸ਼ਭ ਪੰਤ ਵਾਂਗ ਇਸ ਖਿਡਾਰੀ ਨੇ ਵੀ ਕੀਤੀ ਜ਼ੋਰਦਾਰ ਵਾਪਸੀ, ਹਾਰਟ ਸਰਜਰੀ ਤੋਂ ਬਾਅਦ ਲਾਇਆ ਸ਼ਾਨਦਾਰ ਸੈਂਕੜਾ
ਪਿੱਚ ਨੂੰ ਸਹੀ ਤਰ੍ਹਾਂ ਨਹੀਂ ਪੜ੍ਹ ਸਕੇ ਸਨ ਰੋਹਿਤ
ਰੋਹਿਤ ਨੇ ਕਿਹਾ, ''ਸਾਨੂੰ ਲੱਗਾ ਕਿ ਪਿੱਚ 'ਤੇ ਜ਼ਿਆਦਾ ਘਾਹ ਨਹੀਂ ਸੀ। ਅਸੀਂ ਸੋਚਿਆ ਸੀ ਕਿ ਇੱਥੇ ਮੈਚ ਦੇ ਪਹਿਲੇ ਸੈਸ਼ਨ ਵਿਚ ਜੋ ਵੀ ਹੋਣਾ ਹੈ, ਉਹ ਹੋਵੇਗਾ। ਇਸ ਤੋਂ ਬਾਅਦ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਇਹ (ਪਿੱਚ) ਆਪਣੀ ਦਿਸ਼ਾ ਬਦਲਦੀ ਜਾਵੇਗੀ। ਜਦੋਂ ਵੀ ਅਸੀਂ ਭਾਰਤ ਵਿਚ ਖੇਡਦੇ ਹਾਂ ਤਾਂ ਪਹਿਲਾ ਸੈਸ਼ਨ ਹਮੇਸ਼ਾ ਨਾਜ਼ੁਕ ਹੁੰਦਾ ਹੈ। ਇਸ ਤੋਂ ਬਾਅਦ ਵਿਕਟ (ਪਿੱਚ) ਜੰਮਣ ਲੱਗਦੀ ਹੈ ਅਤੇ ਸਪਿਨਰਾਂ ਨੂੰ ਇੱਥੇ ਮਦਦ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਉਸ ਨੇ ਕਿਹਾ, ''ਜਿਵੇਂ ਕਿ ਮੈਂ ਕਿਹਾ, ਇੱਥੇ (ਪਿੱਚ) ਜ਼ਿਆਦਾ ਘਾਹ ਨਹੀਂ ਸੀ, ਇਸ ਲਈ ਅਸੀਂ ਸੋਚਿਆ ਕਿ ਕੁਲਦੀਪ (ਸਪਿਨਰ ਕੁਲਦੀਪ ਯਾਦਵ) ਨੂੰ ਮੈਚ 'ਚ ਸ਼ਾਮਲ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਕੁਲਦੀਪ ਨੇ ਫਲੈਟ ਪਿੱਚਾਂ 'ਤੇ ਗੇਂਦਬਾਜ਼ੀ ਕੀਤੀ ਹੈ ਅਤੇ ਵਿਕਟਾਂ ਵੀ ਲੈ ਰਿਹਾ ਹੈ।
ਟੈਸਟ ਸੀਰੀਜ਼ ਲਈ ਭਾਰਤ-ਨਿਊਜ਼ੀਲੈਂਡ ਦੀਆਂ ਟੀਮਾਂ :
ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਵਾਸ਼ਿੰਗਟਨ ਸੁੰਦਰ।
ਨਿਊਜ਼ੀਲੈਂਡ ਟੀਮ : ਟੌਮ ਲੈਥਮ (ਕਪਤਾਨ), ਟੌਮ ਬਲੰਡਲ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ (ਸਿਰਫ਼ ਪਹਿਲਾ ਟੈਸਟ), ਮਾਰਕ ਚੈਪਮੈਨ, ਡੇਵੋਨ ਕੌਨਵੇ, ਮੈਟ ਹੈਨਰੀ, ਡੇਰਿਲ ਮਿਸ਼ੇਲ, ਵਿਲ ਓਰੂਰਕੇ, ਏਜਾਜ਼ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਬੇਨ ਸੀਅਰਜ਼, ਈਸ਼ ਸੋਢੀ (ਸਿਰਫ਼ ਦੂਜਾ ਅਤੇ ਤੀਜਾ ਟੈਸਟ), ਟਿਮ ਸਾਊਥੀ, ਕੇਨ ਵਿਲੀਅਮਸਨ, ਵਿਲ ਯੰਗ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਗਿਸੋ ਰਬਾਡਾ ਨੇ ਸਭ ਤੋਂ ਤੇਜ਼ 300 ਟੈਸਟ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਬਣਾਇਆ, ਵਕਾਰ ਯੂਨਿਸ ਨੂੰ ਛੱਡਿਆ ਪਿੱਛੇ
NEXT STORY