ਨਵੀਂ ਦਿੱਲੀ- ਡਿਫੈਂਡਰ ਰੋਹਿਤ ਦੀ ਅਗਵਾਈ ’ਚ ਭਾਰਤੀ ਜੂਨੀਅਰ ਪੁਰਸ਼ ਹਾਕੀ 20-29 ਮਈ ਤੱਕ ਯੂਰਪ ਦੌਰ ’ਤੇ 5 ਮੈਚ ਖੇਡੇਗੀ। ਇਸ 20 ਮੈਂਬਰੀ ਟੀਮ ’ਚ ਸ਼ਰਦਾਨੰਦ ਤਿਵਾਰੀ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਦੇ ਖਿਡਾਰੀਆਂ ਨੂੰ ਅਨੁਭਵ ਦਿਵਾਉਣ ਨਾਲ ਪ੍ਰਦਰਸ਼ਨ ਨੂੰ ਬਿਹਤਰ ਕਰਨ ਦੀ ਪਹਿਲ ਤਹਿਤ ਭਾਰਤੀ ਟੀਮ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ’ਚ 5 ਮੈਚ ਖੇਡੇਗੀ। ਹਾਕੀ ਇੰਡੀਆ ਦੇ ਇਕ ਇਸ਼ਤਿਹਾਰ ’ਚ ਕਪਤਾਨ ਰੋਹਿਤ ਨੇ ਕਿਹਾ,‘‘ਅਸੀਂ ਆਪਣੇ ਕੈਂਪ ’ਚ ਸਖਤ ਟ੍ਰੇਨਿੰਗ ਕਰ ਰਹੇ ਹਾਂ ਅਤੇ ਇਕ ਦੂਜੇ ਦੇ ਖੇਡਣ ਦੇ ਢੰਗ ਨੂੰ ਸਮਝ ਰਹੇ ਹਾਂ।’’ ਭਾਰਤੀ ਕਪਤਾਨ ਨੇ ਕਿਹਾ,‘‘ਹੋਰ ਦੇਸ਼ਾਂ ਦੀਆਂ ਟੀਮਾਂ ਵਿਰੁੱਧ ਇਕੱਠੇ ਖੇਡਣਾ ਹੈਰਾਨੀਜਨਕ ਹੋਵੇਗਾ, ਜਿਸ ਨਾਲ ਸਾਨੂੰ ਆਪਣੀ ਖੇਡ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ।’’ ਭਾਰਤ ਇਸ ਦੌਰੇ ਦਾ ਆਗਾਜ਼ 20 ਮਈ ਨੂੰ ਐਂਟਵਰਪ ’ਚ ਬੈਲਜੀਅਮ ਵਿਰੁੱਧ ਕਰੇਗਾ। ਟੀਮ ਇਸ ਤੋਂ ਬਾਅਦ 22 ਮਈ ਨੂੰ ਨੀਦਰਲੈਂਡ ਦੇ ਬ੍ਰੇਡਾ ’ਚ ਫਿਰ ਤੋਂ ਬੈਲਜੀਅਮ ਨਾਲ ਭਿੜੇਗੀ। ਇਸੇ ਥਾਂ ’ਤੇ ਟੀਮ 23 ਮਈ ਨੂੰ ਨੀਦਰਲੈਂਡ ਦੀ ਕਲੱਬ ਟੀਮ ਬ੍ਰੇਡੇਜ਼ ਹਾਕੀ ਵੇਰੇਨਿਗਿੰਗ ਪੁਸ਼ ਨਾਲ ਖੇਡੇਗੀ। ਇਸ ਤੋਂ ਬਾਅਦ 28 ਤੇ 29 ਮਈ ਨੂੰ ਜਰਮਨੀ ਵਿਰੁੱਧ ਖੇਡੇਗੀ। ਇਸ ’ਚੋਂ ਪਹਿਲਾ ਮੈਚ ਜਰਮਨੀ, ਜਦੋਂਕਿ ਦੂਜਾ ਮੈਚ ਬ੍ਰੇਡਾ ’ਚ ਹੋਵੇਗਾ।
ਗੋਲਕੀਪਰ-ਪ੍ਰਿੰਸ ਦੀਪ ਸਿੰਘ, ਬਿਕਰਮਜੀਤ ਸਿੰਘ। ਡਿਫੈਂਡਰ-ਸ਼ਾਰਦਾਨੰਦ ਤਿਵਾਰੀ, ਯੋਗੇਂਬਰ ਰਾਵਤ, ਅਨਮੋਲ ਇੱਕਾ, ਰੋਹਿਤ, ਮਨੋਜ ਯਾਦਵ, ਤਾਲੇਮ ਪ੍ਰਿਓ ਬਾਰਟਾ। ਮਿਡਫੀਲਡਰ-ਅੰਕਿਤ ਪਾਲ, ਰੌਸ਼ਨ ਕੁਜੂਰ, ਬਿਪਿਨ ਬਿਲਵਾਰਾ ਰਵੀ, ਮੁਕੇਸ਼ ਟੋਪੋ, ਮਨਮੀਤ ਸਿੰਘ, ਵਚਨ ਐੱਚ. ਏ.।
ਫਾਰਵਰਡ-ਸੌਰਭ ਆਨੰਦ ਕੁਸ਼ਵਾਹਾ, ਅਰਸ਼ਦੀਪ ਸਿੰਘ, ਗੁਰਜੋਤ ਸਿੰਘ, ਮੁਹੰਮਦ ਕੋਨੈਨ ਦਾਦ, ਦਿਲਰਾਜ ਸਿੰਘ, ਗੁਰਸੇਵਕ ਸਿੰਘ।
ਹਾਰਦਿਕ ਪੰਡਯਾ ਥੱਕਿਆ ਹੋਇਆ ਅਤੇ ਦਬਾਅ ’ਚ ਦਿਸਿਆ : ਆਰੋਨ ਫਿੰਚ
NEXT STORY