ਲੰਡਨ— ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਗੋਲਕੀਪਰ ਸਰਜੀਓ ਰੋਮੇਰੋ ਮਾਨਚੈਸਟਰ 'ਚ ਇਕ ਕਾਰ ਦੁਰਘਟਨਾ ਦੌਰਾਨ ਵਾਲ-ਵਾਲ ਬਚ ਗਿਆ। ਗੋਲ ਡਾਟ ਕਾਮ ਦੀ ਰਿਪੋਰਟ ਅਨੁਸਾਰ ਰੋਮੇਰੋ ਦੀ ਲੇਮਬੋਰਗੀਨੀ ਸੁਪਰ ਕਾਰ ਸੋਮਵਾਰ ਨੂੰ ਸਵੇਰੇ ਯੂਨਾਈਟਿਡ ਦੇ ਅਭਿਆਸ ਮੈਦਾਨ ਦੇ ਕੋਲ ਰੋਡ ਸਾਈਡ ਬੈਰੀਅਰ ਨਾਲ ਟਕਰਾ ਕੇ ਦੁਰਘਟਨਾ ਹੋ ਗਈ ਪਰ ਇਸ ਘਟਨਾ 'ਚ ਰੋਮੇਰੋ ਨੂੰ ਕੋਈ ਸੱਟ ਨਹੀਂ ਲੱਗੀ।
ਕਲੱਬ ਨੇ ਪੁਸ਼ਟੀ ਕੀਤੀ ਹੈ ਕਿ ਰੋਮੇਰੋ ਨੂੰ ਸੱਟ ਨਹੀਂ ਲੱਗੀ ਹੈ ਤੇ ਉਸ ਨੇ ਬੁੱਧਵਾਰ ਨੂੰ ਬਰਨਲੇ ਦੇ ਨਾਲ ਹੋਣ ਵਾਲੇ ਮੁਕਾਬਲੇ ਦੇ ਲਈ ਅਭਿਆਸ ਕੀਤਾ।
ਜਿਬ੍ਰਾਲਟਰ ਸ਼ਤਰੰਜ 'ਚ ਟਾਪ ਸੀਡ ਮਮੇਘਾਰੋਵ ਨਾਲ ਟਕਰਾਏਗਾ ਭਾਰਤ ਦਾ ਨੰਨ੍ਹਾ ਰਾਹਿਲ ਮਲਿਕ
NEXT STORY