ਜਿਊਰਿਖ– ਚਮਤਕਾਰੀ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ, ਲਿਓਨੇਲ ਮੈਸੀ ਅਤੇ ਮੁਹੰਮਦ ਸਾਲਾਹ ਨੂੰ ਫੀਫਾ ਦੇ ਸਾਲ ਦੇ ਬੈਸਟ ਪੁਰਸ਼ ਖਿਡਾਰੀ ਦੀ ਦੌੜ ’ਚ ਸ਼ਾਮਲ ਕੀਤਾ ਗਿਆ ਹੈ। ਐਵਾਰਡ 17 ਦਸੰਬਰ ਨੂੰ ਦਿੱਤੇ ਜਾਣਗੇ। ਫੀਫਾ ਨੇ 2016 ’ਚ ਇਨ੍ਹਾਂ ਐਵਾਰਡਾਂ ਦੀ ਸ਼ੁਰੂਆਤ ਕੀਤੀ ਸੀ। ਪੁਰਤਗਾਲ ਅਤੇ ਜੁਵੈਂਟਸ ਸਟਾਰ ਰੋਨਾਲਡੋ ਨੇ 2016 ਅਤੇ 2017 ’ਚ ਇਹ ਐਵਾਰਡ ਜਿੱਤਿਆ ਸੀ। ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫਾਰਵਰਡ ਮੈਸੀ ਇਸ ਐਵਾਰਡ ਦੇ ਪਿਛਲੇ ਜੇਤੂ ਹਨ।
ਇਸ ਐਵਾਰਡ ਲਈ ਹੋਰ ਨਾਮਜ਼ਦਾਂ ’ਚ ਲਿਵਰਪੂਲ ਦੇ ਸਾਲਾਹ, ਵਰਜਿਲ ਵਾਨ ਿਡਕ, ਟਿਆਗੋ ਅਲਸਾਂਟ੍ਰਾ ਅਤੇ ਸਾਦੀਓ ਮਾਨੇ, ਪੇਰਿਸ ਸੇਂਟ-ਜਰਮੇਨ ਦੇ ਕਾਯਲਿਯਨ ਐੱਮਬਾਪੇ ਅਤੇ ਨੇਮਾਰ, ਬਾਇਰਨ ਮਿਊਨਿਖ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ, ਮੈਨਚੈਸਟਰ ਸਿਟੀ ਦੇ ਮਿਡਫੀਲਡਰ ਕੇਵਿਨ ਡੀ ਬਯੂਰਨ ਅਤੇ ਰੀਅਲ ਮੈਡ੍ਰਿਡ ਦੇ ਡਿਫੈਂਡਰ ਸਰਜੀਓ ਰਾਮੋਸ ਸ਼ਾਮਲ ਹਨ।
ਆਸਟਰੇਲੀਆ ਓਪਨ ’ਚ ਦੇਰੀ ਦੀ ਪੂਰੀ ਸੰਭਾਵਨਾ : ਖੇਡ ਮੰਤਰੀ
NEXT STORY