ਮੋਨਾਕੋ— ਰੀਅਲ ਮੈਡ੍ਰਿਡ ਦੇ ਸਟਾਰ ਖਿਡਾਰੀ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੂੰ ਸਾਲ 2016-17 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਯੂ. ਈ. ਐੱਫ. ਏ. ਪਲੇਅਰ ਆਫ ਦਿ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਬਾਰਸੀਲੋਨਾ ਦੀ ਵਿੰਗਰ ਲੀਕ ਮਾਰਟੇਨਸ ਨੂੰ ਯੂ. ਈ. ਐੱਫ. ਏ. ਨੇ ਮਹਿਲਾ ਵਰਗ 'ਚ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ।
ਰੀਅਲ ਮੈਡ੍ਰਿਡ ਨੂੰ ਲਾ ਲਿਗਾ ਤੇ ਚੈਂਪੀਅਨਸ ਲੀਗ ਦੇ ਖਿਤਾਬ ਦਿਵਾਉਣ ਵਾਲੇ ਰੋਨਾਲਡੋ ਨੂੰ ਤੀਜੀ ਵਾਰ ਯੂ. ਈ. ਐੱਫ. ਏ. ਨੇ ਸਾਲ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ ਹੈ। ਉਸ ਨੂੰ ਚੈਂਪੀਅਨਸ ਲੀਗ ਦੇ ਗਰੁੱਪ ਗੇੜ ਡਰਾਅ ਦੌਰਾਨ ਸਮਾਰੋਹ 'ਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰੋਨਾਲਡੋ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਵਿਰੋਧੀ ਅਰਜਨਟੀਨਾ ਦੇ ਲਿਓਨਿਲ ਮੇਸੀ ਨੂੰ ਪਛਾੜਦੇ ਹੋਏ ਇਸ ਐਵਾਰਡ 'ਤੇ ਕਬਜ਼ਾ ਕੀਤਾ, ਜਿਹੜਾ ਦੋ ਵਾਰ ਯੂ. ਈ. ਐੱਫ. ਏ. 'ਪਲੇਅਰ ਆਫ ਦਿ ਯੀਅਰ' ਚੁਣਿਆ ਗਿਆ ਹੈ।
ਉਥੇ ਹੀ ਮਹਿਲਾ ਵਰਗ 'ਚ ਬਾਰਸੀਲੋਨਾ ਦੀ ਵਿੰਗਰ ਮਾਰਟੇਨਸ ਨੂੰ ਯੂ. ਈ. ਐੱਫ. ਏ. ਨੇ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਸ ਨੇ ਵਾਲਫਸਬਰਗ ਸਟ੍ਰਾਈਕਰ ਪੇਰਨਾਈਲ ਹਾਰਡਰ ਤੇ ਓਲੰਪਿਕ ਲਿਓਨ ਦੀ ਮਿਡਫੀਲਡਰ ਜੈਨੀਫਰ ਮਾਰੋਜ਼ਾਨ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ।
ਮਾਰਟੇਨਸ ਨੇ ਹਾਲੈਂਡ ਦੀ ਮਹਿਲਾ ਟੀਮ ਨੂੰ ਇਸ ਸਾਲ ਪਹਿਲੀ ਵਾਰ ਆਪਣਾ ਪਹਿਲਾ ਯੂਰਪੀਅਨ ਚੈਂਪੀਅਨਸ਼ਿਪ ਖਿਤਾਬ ਜਿਤਾਉਣ 'ਚ ਮਦਦ ਕੀਤੀ ਸੀ। 24 ਸਾਲਾ ਖਿਡਾਰੀ 'ਪਲੇਅਰ ਆਫ ਦਿ ਟੂਰਨਾਮੈਂਟ' ਵੀ ਬਣੀ ਸੀ।
ਦਲੀਪ ਟਰਾਫੀ 'ਸਾਫ', ਰਣਜੀ ਟਰਾਫੀ 'ਚ 2-2 ਮੈਚ ਘੱਟ
NEXT STORY