ਮੈਨਚੈਸਟਰ- ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੀਮੀਅਰ ਲੀਗ 'ਚ ਐਵਰਟਨ ਤੋਂ ਮੈਨਚੈਸਟਰ ਯੂਨਾਈਟਿਡ ਨੂੰ ਮਿਲੀ 0-1 ਦੀ ਹਾਰ ਦੇ ਬਾਅਦ ਦਿਖਾਈ ਨਾਰਾਜ਼ਗੀ ਲਈ ਮੁਆਫ਼ੀ ਮੰਗੀ ਹੈ। ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਫੁਟੇਜ ਦੇ ਮੁਤਾਬਕ ਰੋਨਾਲਡੋ ਜਦੋਂ ਸ਼ਨੀਵਾਰ ਨੂੰ ਗੁਡੀਸਨ ਪਾਰਕ ਤੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਨੇ ਇਕ ਸਮਰਥਕ ਦੇ ਹੱਥ ਤੋਂ ਫੋਨ ਲੈ ਕੇ ਸੁੱਟ ਦਿੱਤਾ ਸੀ।
ਰੋਨਾਲਡੋ ਨੇ ਕਿਹਾ, 'ਮੈਂ ਆਪਣੇ ਗ਼ੁੱਸੇ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਤੇ ਜੇਕਰ ਸੰਭਵ ਹੋਵੇ ਤਾਂ ਮੈਂ ਇਸ ਸਮਰਥਕ ਨੂੰ ਨਿਰਪੱਖ ਖੇਡ ਤੇ ਖੇਡ ਭਾਵਨਾ ਦੇ ਤਹਿਤ ਓਲਡ ਟਰੈਫਰਡ 'ਤੇ ਇਕ ਮੈਚ ਦੇਖਣ ਲਈ ਸੱਦਾ ਦਿੰਦਾ ਹਾਂ।'
ਉਨ੍ਹਾਂ ਕਿਹਾ, 'ਅਸੀਂ ਜਿਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ, ਅਜਿਹੇ 'ਚ ਭਾਵਨਾਵਾਂ ਨਾਲ ਨਜਿੱਠਣਾ ਕਦੀ ਸੌਖਾ ਨਹੀਂ ਹੁੰਦਾ।' ਰੋਨਾਲਡੋ ਨੇ ਕਿਹਾ, 'ਫਿਰ ਵੀ ਸਾਨੂੰ ਹਮੇਸ਼ਾ ਸਨਮਾਨਜਨਕ, ਸੰਜਮ ਭਰਪੂਰ ਤੇ ਨੌਜਵਾਨਾਂ ਲਈ ਉਦਾਹਰਣ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ ਜੋ ਇਸ ਖ਼ੂਬਸੂਰਤ ਖੇਡ ਨੂੰ ਪਸੰਦ ਕਰਦੇ ਹਨ।
IPL 2022 : ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾਇਆ
NEXT STORY