ਮਿਲਾਨ— ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਲੰਮੇ ਸਮੇਂ ਤੋਂ ਮੈਦਾਨ 'ਚ ਉਸਦੇ ਵਿਰੋਧੀ ਰਹੇ ਲਿਓਨਿਲ ਮੈਸੀ ਨੂੰ ਕੁਝ ਨਵਾਂ ਕਰਨ ਦੀ ਸਲਾਹ ਦਿੰਦੇ ਹੋਏ ਸਪੇਨ ਤੋਂ ਬਾਹਰ ਕਿਸੇ ਹੋਰ ਲੀਗ ਨਾਲ ਜੁੜਣ ਦੀ ਚੁਣੌਤੀ ਦਿੱਤੀ। ਰੋਨਾਲਡੋ ਨੇ ਇਟਲੀ ਦੇ ਕਲੱਬ ਯੂਵੇਂਟਸ ਨਾਲ ਜੁੜਣ ਦੇ 150 ਦਿਨ ਪੂਰੇ ਹੋਣ ਦੇ ਮੌਕੇ 'ਤੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕਿਹਾ ਮੈਂ ਚਾਹੁੰਦਾ ਹਾਂ ਕਿ ਉਹ ਇਕ ਦਿਨ ਮੇਰੀ ਤਰ੍ਹਾਂ ਇਟਲੀ ਆਵੇ। ਮੈਨੂੰ ਉਮੀਦ ਹੈ ਕਿ ਉਹ ਮੇਰੀ ਤਰ੍ਹਾਂ ਚੁਣੌਤੀ ਨੂੰ ਸਵੀਕਾਰ ਕਰੇਗਾ ਪਰ ਜੇਕਰ ਉਹ ਖੁਸ਼ ਹੈ ਤਾਂ ਵੀ ਮੈਂ ਉਸਦਾ ਸਨਮਾਨ ਕਰਦਾ ਹਾਂ। ਪਿਛਲੇ ਇਕ ਸਾਲ ਤੋਂ ਇਨ੍ਹਾਂ 2 ਖਿਡਾਰੀਆਂ ਦੇ ਵਿਚ ਸਖਤ ਟੱਕਰ ਰਹੀ ਹੈ ਜਿਸ 'ਚ ਦੋਵਾਂ ਨੇ 5-5 ਵਾਰ ਬੇਲੋਨ ਦਾ ਖਿਤਾਬ ਜਿੱਤਿਆ ਹੈ। ਇਸ ਸਾਲ ਹਾਲਾਂਕਿ ਉਸਦੇ ਵਰਚਸਵ ਨੂੰ ਵਿਸ਼ਵ ਕੱਪ ਦੇ ਉਪ ਜੇਤੂ ਰਹੇ ਕ੍ਰੋਏਸ਼ੀਆ ਦੇ ਕਪਤਾਨ ਲੁਕਾ ਮੇਡ੍ਰਿਕ ਨੇ ਤੋੜਿਆ। ਰੋਨਾਲਡੋ ਤੋਂ ਜਦੋ ਪੁੱਛਿਆ ਗਿਆ ਕਿ ਤੁਹਾਨੂੰ ਮੈਸੀ ਦੀ ਕਮੀ ਮਹਿਸੂਸ ਹੋ ਰਹੀ ਹੈ ਜਿਸ ਨੇ ਆਪਣਾ ਪੂਰਾ ਸੀਨੀਅਰ ਕਰੀਅਰ ਬਾਰਸੀਲੋਨਾ ਦੇ ਖਿਤਾਬ ਨਾਲ ਬਿਤਾਇਆ ਹੈ। ਤਾਂ ਉਨ੍ਹਾਂ ਨੇ ਕਿਹਾ ਨਹੀਂ ਸ਼ਾਇਦ ਉਨ੍ਹਾਂ ਨੂੰ ਮੇਰੀ ਕਮੀ ਮਹਿਸੂਸ ਹੋ ਰਹੀ ਹੋਵੇ। ਉਨ੍ਹਾਂ ਨੇ ਕਿਹਾ ਮੈਂ ਇੰਗਲੈਂਡ, ਸਪੇਨ, ਇਟਲੀ, ਪੁਰਤਗਾਲ, ਤੇ ਆਪਣੀ ਰਾਸ਼ਟਰੀ ਟੀਮ ਦੇ ਲਈ ਖੇਡਿਆ, ਜਦਕਿ ਉਹ ਹੁਣ ਵੀ ਸਪੇਨ 'ਚ ਹੀ ਹੈ। ਸ਼ਾਇਦ ਉਨ੍ਹਾਂ ਨੂੰ ਮੇਰੀ ਜ਼ਿਆਦਾ ਜ਼ਰੂਰਤ ਹੈ। ਮੇਰੇ ਲਈ ਜ਼ਿੰਦਗੀ ਇਕ ਚੁਣੌਤੀ ਹੈ, ਮੈਨੂੰ ਇਹ ਪਸੰਦ ਹੈ ਤੇ ਮੈਨੂੰ ਦੂਜਿਆਂ ਨੂੰ ਖੁਸ਼ ਰੱਖਣਾ ਪਸੰਦ ਹੈ।
SSB ਦੀ ਰੰਗਾ ਤੇ ਪੰਜਾਬ ਦੇ ਆਕਾਸ਼ਦੀਪ ਬਣੇ ਫਰਾਟਾ ਚੈਂਪੀਅਨ
NEXT STORY