ਸਪੋਰਟਸ ਡੈਸਕ- ਆਈ.ਪੀ.ਐੱਲ. 2026 ਦੀ ਨਿਲਾਮੀ ਤੋਂ ਠੀਕ ਪਹਿਲਾਂ ਮੁੰਬਈ ਇੰਡੀਅਨਜ਼ ਨੇ ਕੁਝ ਖਿਡਾਰੀਆਂ ਨੂੰ ਟ੍ਰੇਡ ਕੀਤਾ ਸੀ। ਇਤਿਹਾਸ ਗਵਾਲ ਹੈ ਕਿ ਮੁੰਬਈ ਇੰਡੀਅਨਜ਼ ਜਿਨ੍ਹਾਂ ਖਿਡਾਰੀਆਂ 'ਤੇ ਵੀ ਦਾਅ ਲਗਾਂਦੇ ਹੀ ਹ ਆਪਣੇ ਪ੍ਰਦਰਸ਼ਨ ਨਾਲ ਖੂਬ ਮਹਿਫਿਲ ਲੁੱਟਦੇ ਹਨ। ਵੈਟਸਇੰਡੀਜ਼ ਦੇ ਧਾਕੜ ਬੱਲੇਬਾਜ਼ ਸ਼ੇਰਫੇਨ ਰਦਰਫੋਰਡ ਨੂੰ ਮੁੰਬਈ ਨੇ ਇਸ ਵਾਰ ਗੁਜਰਾਤ ਤੋਂ ਟ੍ਰੇਡ ਕਰਦੇ ਹੋਏ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਮੁੰਬਈ ਇੰਡੀਅਨਜ਼ ਦੇ ਖੇਮੇ 'ਚ ਸ਼ਾਮਲ ਹੁੰਦੇ ਹੀ ਰਦਰਫੋਰਡ ਬੱਲੇ ਨਾਲ ਧਮਾਲ ਮਚਾ ਰਹੇ ਹਨ।
ਇਹ ਵੀ ਪੜ੍ਹੋ- ਸਾਰਾ ਤੇਂਦੁਲਕਰ ਦੀ ਵਾਇਰਲ ਵੀਡੀਓ 'ਤੇ ਮਚਿਆ ਹੰਗਾਮਾ
ਦੱਖਣੀ ਅਫਰੀਕਾ ਟੀ-20 ਲੀਗ 'ਚ ਰਦਰਫੋਰਡ ਨੇ ਪ੍ਰਿਟੋਰੀਆ ਕੈਪੀਟਲਸ ਵੱਲੋਂ ਖੇਡਦੇ ਹੋਏ ਸਿਰਫ 15 ਗੇਂਦਾਂ 'ਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਪਣੀ ਇਸ ਪਾਰੀ 'ਚ ਰਦਰਫੋਰਡ ਨੇ ਇਕ ਜਾਂ ਦੋ ਨਹੀਂ, ਸਗੋਂ 6 ਛੱਕੇ ਲਗਾਏ। 313 ਦੇ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ ਰਦਰਫੋਰਡ ਨੇ ਵਿਰੋਧੀ ਟੀਮ ਦੇ ਬਾਲਿੰਗ ਅਟੈਕ ਦੀਆਂ ਜੰਮ ਕੇ ਧੱਜੀਆਂ ਉਡਾਈਆਂ। ਦੂਜੇ ਪਾਸੋਂ ਡੇਵਾਲਡ ਬ੍ਰੇਵਿਸ ਦਾ ਵੀ ਚੰਗਾ ਸਾਥ ਮਿਲਿਆ, ਜਿਨ੍ਹਾਂ ਨੇ ਸਿਰਪ 13 ਗੇਂਦਾਂ 'ਚ 36 ਦੌੜਾਂ ਬਣਾਈਆਂ।
SA20 ਟੂਰਨਾਮੈਂਟ: ਪ੍ਰਿਟੋਰੀਆ ਕੈਪੀਟਲਸ ਅਤੇ ਪਾਰਲ ਰਾਇਲਜ਼ ਦੀਆਂ ਧਮਾਕੇਦਾਰ ਜਿੱਤਾਂ
NEXT STORY