ਦੁਬਈ- ਦੁਬਈ ਗਲੋਬ ਸੌਕਰ ਪੁਰਸਕਾਰ ਦਾ 12ਵਾਂ ਸੈਸ਼ਨ ਬੁਰਜ ਖਲੀਫਾ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਪੋਲੈਂਡ ਤੇ ਬਾਇਰਨ ਮਿਊਨਿਖ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ ਨੂੰ ਸਰਵਸ੍ਰੇਸ਼ਠ ਗੋਲ ਸਕੋਰਰ ਤੇ ਦਰਸ਼ਕਾਂ ਦੀ ਪਸੰਦ ਦਾ ਸਾਲ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ ਗਿਆ। ਲੋਵਾਂਡੋਵਸਕੀ ਨੇ ਸਰਵਸ੍ਰੇਸ਼ਠ ਗੋਲ ਸਕੋਰਰ ਦਾ ਮਾਰਾਡੋਨਾ ਪੁਰਸਕਾਰ ਜਿੱਤਿਆ।
ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ
ਇਸ ਦੌਰਾਨ ਮੈਨਚੈਸਟਰ ਯੂਨਾਈਟਿਡ ਦੇ ਕ੍ਰਿਸਟੀਆਨੋ ਰੋਨਾਲਡੋ ਨੂੰ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਦਾ ਰਿਕਾਰਡ ਆਪਣੇ ਨਾਂ ਕਰਨ ਦੇ ਲਈ ਪੁਰਸਕਾਰ ਦਿੱਤਾ ਗਿਆ। ਇੰਗਲਿਸ਼ ਪ੍ਰੀਮੀਅਰ ਲੀਗ ਖੇਡ ਰਹੇ ਰੋਨਾਲਡੋ ਨੇ ਵੀਡੀਓ ਸੰਦੇਸ਼ ਭੇਜ ਕੇ ਪੁਰਸਕਾਰ ਦੇ ਲਈ ਧੰਨਵਾਦ ਕੀਤਾ। ਫਰਾਂਸ ਦੇ ਐਮਬਾਪੇ ਨੂੰ ਸਰਵਸ੍ਰੇਸ਼ਠ ਪੁਰਸ਼ ਫੁੱਟਬਾਲਰ ਤੇ ਅਲੈਕਿਸਆ ਪੁਤੇਲਾਸ ਨੂੰ ਸਰਵਸ੍ਰੇਸ਼ਠ ਮਹਿਲਾ ਫੁੱਟਬਾਲਰ ਦਾ ਪੁਰਸਕਾਰ ਮਿਲਿਆ। ਸਰਵਸ੍ਰੇਸ਼ਠ ਮਹਿਲਾ ਕਲੱਬ ਦਾ ਪੁਰਸਕਾਰ ਬਾਰਸੀਲੋਨਾ ਨੇ ਅਤੇ ਪੁਰਸ਼ ਕਲੱਬ ਦਾ ਪੁਰਸਕਾਰ ਚੇਲਸੀ ਨੇ ਜਿੱਤਿਆ। ਸਾਲ ਦੇ ਸਰਵਸ੍ਰੇਸ਼ਠ ਗੋਲਕੀਪਰ ਇਟਲੀ ਦੇ ਜਿਯਾਂਲੁਈਗੀ ਡੋਨਾਰੂਮਾ ਚੁਣੇ ਗਏ, ਜਿਨ੍ਹਾਂ ਨੇ ਯੂਰੋ ਫਾਈਨਲ ਵਿਚ ਇੰਗਲੈਂਡ ਦੇ ਵਿਰੁੱਧ ਪੈਨਲਟੀ ਬਚਾਈ ਸੀ। ਸਾਲ ਦੇ ਸਰਵਸ੍ਰੇਸ਼ਠ ਕੋਚ ਦਾ ਪੁਰਸਕਾਰ ਰੌਬਰਟੋ ਮੰਚਿਨੀ ਨੂੰ ਤੇ ਰਾਸ਼ਟੀ ਟੀਮ ਦਾ ਪੁਰਸਕਾਰ ਇਟਲੀ ਨੂੰ ਮਿਲਿਆ।
ਇਹ ਖ਼ਬਰ ਪੜ੍ਹੋ- ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ
NEXT STORY