ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) 2021 ਪੁਰਸਕਾਰਾਂ ਦਾ ਐਲਾਨ ਜਨਵਰੀ 2022 'ਚ ਕੀਤੀ ਜਾਵੇਗੀ। ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਪੂਰੇ ਸਾਲ ਪੁਰਸ਼ ਤੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਚੋਟੀ ਪ੍ਰਦਰਸ਼ਨ ਦੇ ਤੌਰ 'ਤੇ ਪੁਰਸਕਾਰ ਮਾਨਤਾ 'ਚ ਵੰਡੇ ਜਾਣਗੇ। ਇਸ 'ਚ ਕੁੱਲ 13 ਵਿਅਕਤੀਗਤ ਪੁਰਸਕਾਰ ਹੋਣਗੇ ਤੇ ਨਾਲ ਹੀ ਹਰੇਕ ਫਾਰਮੈੱਟ (ਟੈਸਟ, ਵਨ ਡੇ, ਟੀ-20) ਦੇ ਲਈ ਪੰਜ ਟੀਮ ਆਫ ਯੀਅਰ ਐਲਾਨ ਕੀਤੇ ਜਾਣਗੇ। ਆਈ. ਸੀ. ਸੀ. ਨੇ ਬੁੱਧਵਾਰ ਨੂੰ ਕਿਹਾ ਕਿ ਹਰੇਕ ਸ਼੍ਰੇਣੀ ਦੇ ਜੇਤੂਆਂ ਦਾ ਖੁਲਾਸਾ ਜਨਵਰੀ 2022 'ਚ ਕੀਤਾ ਜਾਵੇਗਾ। ਪੰਜ ਅਧਿਕਾਰੀ ਆਈ. ਸੀ. ਸੀ. 'ਟੀਮ ਆਫ ਦਿ ਯੀਅਰ' ਦਾ ਐਲਾਨ 17 ਤੇ 18 ਜਨਵਰੀ ਨੂੰ ਕੀਤਾ ਜਾਵੇਗਾ, ਜਦਕਿ ਵਿਅਕਤੀਗਤ ਮਹਿਲਾ ਪੁਰਸਕਾਰਾਂ ਦਾ ਐਲਾਨ 23 ਜਨਵਰੀ ਨੂੰ ਕੀਤਾ ਜਾਵੇਗਾ।
ਪੁਰਸ਼ ਸ਼੍ਰੇਣੀ ਦੇ ਆਈ. ਸੀ. ਸੀ. ਸਿਪਰਿਟ ਆਫ ਕ੍ਰਿਕਟ ਤੇ ਆਈ. ਸੀ. ਸੀ. ਅੰਪਾਇਰ ਆਫ ਦਿ ਯੀਅਰ ਪੁਰਸਕਾਰ 24 ਜਨਵਰੀ ਨੂੰ ਦਿੱਤੇ ਜਾਣਗੇ। ਆਈ. ਸੀ. ਸੀ. ਦੇ ਅਨੁਸਾਰ ਵਿਅਕਤੀਗਤ ਪੁਰਸਕਾਰਾਂ ਵਿਚ 'ਆਈ. ਸੀ. ਸੀ. 'ਪੁਰਸ਼ ਕ੍ਰਿਕਟਰ ਆਫ ਦਿ ਯੀਅਰ' ਦੇ ਲਈ ਸਰ ਗਾਰਫੀਲਡ ਸੋਬਰਸ ਟਰਾਫੀ, 'ਆਈ. ਸੀ. ਸੀ. ਮਹਿਲਾ ਕ੍ਰਿਕਟਰ ਆਫ ਦਿ ਯੀਅਰ' ਦੇ ਲਈ ਰਾਚੇਲ ਹੇਹੋ ਫਿਲੰਟ ਟਰਾਫੀ, 'ਆਈ. ਸੀ. ਸੀ. ਪੁਰਸ਼ ਟੈਸਟ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਮਹਿਲਾ ਵਨ ਡੇ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਪੁਰਸ਼ ਟੀ-20 ਕ੍ਰਿਕਟਰ ਆਫ ਦਿ ਯੀਅਰ','ਆਈ. ਸੀ. ਸੀ. ਇਮਰਜਿੰਗ ਮੇਨਸ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਇਮਰਜਿੰਗ ਵੂਮੈਨਸ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਮੇਨਸ ਐਸੋਸਿਏਟ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਵੂਮੈਨ ਐਸੋਸੀਏਟ ਕ੍ਰਿਕਟਰ ਆਫ ਦਿ ਯੀਅਰ', 'ਆਈ. ਸੀ. ਸੀ. ਸਿਪਰਿਟ ਆਫ ਕ੍ਰਿਕਟ ਐਵਾਰਡ' ਤੇ ਆਈ. ਸੀ. ਸੀ. ਅੰਪਾਇਰ ਆਫ ਦਿ ਯੀਅਰ ਐਵਾਰਡ ਸ਼ਾਮਲ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਦੀਆਂ ਤਿਆਰੀਆਂ ਲਈ ਖਿਡਾਰੀਆਂ ਨੇ ਲਏ ਪੈਸਿਆਂ ਦਾ ਨਹੀਂ ਦਿੱਤਾ ਹਿਸਾਬ, ਮਿਸ਼ਨ ਓਲੰਪਿਕ ਸੈੱਲ ਨੇ ਕੀਤੀ ਸਖ਼ਤੀ
NEXT STORY