ਟੈਕਸਾਸ, (ਵਾਰਤਾ)- ਭਾਰਤੀ ਅਥਲੀਟ ਰੋਸ਼ੀਬਿਨਾ ਦੇਵੀ ਨੂੰ ਸੋਮਵਾਰ ਨੂੰ 16ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 60 ਕਿਲੋ ਵਰਗ ਦੇ ਫਾਈਨਲ ਵਿੱਚ ਵੀਅਤਨਾਮ ਦੀ ਥੀ ਥੂ ਨਗੁਏਨ ਤੋਂ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਇਹ ਵੀ ਪੜ੍ਹੋ : ਮੁੜ ਹੋਵੇਗੀ ਭਾਰਤ-ਆਸਟ੍ਰੇਲੀਆ ਵਿਚਾਲੇ ਟੱਕਰ, ਰੋਹਿਤ-ਕੋਹਲੀ ਨਹੀਂ ਸਗੋਂ ਇਹ ਖ਼ਿਡਾਰੀ ਹੋਵੇਗਾ ਕਪਤਾਨ
ਇਸ ਤੋਂ ਪਹਿਲਾਂ ਕੁਸ਼ਲ ਕੁਮਾਰ ਨੇ ਪੁਰਸ਼ਾਂ ਦੇ 48 ਕਿਲੋਗ੍ਰਾਮ ਸਾਂਡਾ ਵਰਗ ਵਿੱਚ ਵੀਅਤਨਾਮੀ ਹਾਈ ਟਰਾਨ ਹਿਊ ਤੋਂ 0-2 ਨਾਲ ਹਾਰ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਫਿਲੀਪੀਨਜ਼ ਦੀ ਜੈਨੀਫਰ ਕਿਲਾਪੀਓ ਤੋਂ ਹਾਰਨ ਤੋਂ ਬਾਅਦ ਛਵੀ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਭਾਰਤ ਨੇ ਵੁਸ਼ੂ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਅੰਤ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਨਾਲ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ICC ਨੇ ਸ਼੍ਰੀਲੰਕਾ ਤੋਂ ਖੋਹੀ ਅੰਡਰ-19 ਕ੍ਰਿਕਟ ਵਿਸ਼ਵ ਕੱਪ 2024 ਦੀ ਮੇਜ਼ਬਾਨੀ
NEXT STORY