ਮੁੰਬਈ- ਮਾਕਰ ਯਾਨਸਨ (25 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਟੀ ਨਟਰਾਜਨ (10 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਸ਼ਨੀਵਾਰ ਨੂੰ 16.1 ਓਵਰ ਵਿਚ ਸਿਰਫ 68 ਦੌੜਾਂ 'ਤੇ ਢੇਰ ਕਰ ਦਿੱਤਾ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਸਹੀ ਫੈਸਲਾ ਲਿਆ। ਮੈਚ ਦੇ ਦੂਜੇ ਓਵਰ ਵਿਚ ਮਾਕਰ ਯਾਨਸਨ ਨੇ ਤਿੰਨ ਸ਼ਿਕਾਰ ਕਰਦੇ ਹੋਏ ਆਰ. ਸੀ. ਬੀ. ਦੀ ਪਾਰੀ ਨੂੰ ਪਿੱਛੇ ਧੱਕ ਦਿੱਤਾ ਕਿ ਉਹ ਕਦੇ ਵਾਪਸੀ ਹੀ ਨਹੀਂ ਕਰ ਸਕੀ।

ਇਹ ਵੀ ਪੜ੍ਹੋ : DC vs RR : ਰਾਜਸਥਾਨ ਰਾਇਲਜ਼ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ
ਪਿੱਚ ਵਿਚ ਤੇਜ਼ ਗੇਂਦਬਾਜ਼ੀ ਦੇ ਲਈ ਮਦਦ ਸੀ ਪਰ ਇਹ ਕਿਸੇ ਵੀ ਤਰੀਕੇ ਨਾਲ 68 'ਤੇ ਆਲਆਊਟ ਹੋਣ ਵਾਲੀ ਪਿੱਚ ਨਹੀਂ ਹੈ। ਹੈਦਰਾਬਾਦ ਦੇ ਸਾਰੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਵਿਕਟਾਂ ਲਗਾਤਾਰ ਹਾਸਲ ਕਰਦੇ ਰਹੇ। ਯਾਨਸਨ ਨੇ ਕਪਤਾਨ ਫਾਫ ਡੂ ਪਲੇਸਿਸ, ਵਿਰਾਟ ਕੋਹਲੀ ਅਤੇ ਅਨੁਜ ਰਾਵਤ ਨੂੰ ਦੂਜੇ ਓਵਰ ਵਿਚ ਪਵੇਲੀਅਨ ਭੇਜਿਆ। ਵਿਰਾਟ ਦਾ ਖਾਤਾ ਨਹੀਂ ਖੋਲ੍ਹਿਆ। ਨਟਰਾਜਨ ਨੇ ਗਲੇਨ ਮੈਕਸਵੈੱਲ, ਹਰਸ਼ਲ ਪਟੇਲ ਅਚੇ ਵਾਨਿੰਦੂ ਹਸਰੰਗਾ ਦਾ ਸ਼ਿਕਾਰ ਕੀਤਾ। ਜਗਦੀਸ਼ ਸੂਚਿਤ ਨੇ 12 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਕੁਮਾਰ ਅਤੇ ਉਮਰਾਨ ਮਾਲਿਕ ਨੂੰ 1-1 ਵਿਕਟਾਂ ਹਾਸਲ ਹੋਈ। ਬੈਂਗਲੁਰੂ ਦੇ 68 ਦੌੜਾਂ ਵਿਚ ਸੁਯਸ਼ ਪ੍ਰਭੁਦੇਸਾਈ ਨੇ 15 ਅਤੇ ਮੈਕਸਵੈੱਲ ਨੇ 12 ਦੌੜਾਂ ਬਣਾਈਆਂ। ਬੈਂਗਲੁਰੂ ਦੀ ਪਾਰੀ ਵਿਚ ਤੀਜਾ ਸਭ ਤੋਂ ਜ਼ਿਆਦਾ ਸਕੋਰ 12 ਦੌੜਾਂ ਦਾ ਰਿਹਾ। ਹੋਰ ਕੋਈ ਬੱਲੇਬਾਜ਼ ਦੋਹਰੇ ਨੰਬਰ ਤੱਕ ਨਹੀਂ ਪਹੁੰਚ ਸਕਿਆ।


ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ
ਟੀਮਾਂ -
ਰਾਇਲ ਚੈਲੰਜਰਜ਼ ਬੈਂਗਲੁਰੂ :- ਅਨੁਜ ਰਾਵਤ, ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਗਲੇਨ ਮੈਕਸਵੇਲ, ਵਾਨਿੰਦੂ ਹਸਰੰਗਾ, ਸ਼ਾਹਬਾਜ਼ ਅਹਿਮਦ, ਸੁਯਸ਼ ਪ੍ਰਭੂਦੇਸਾਈ, ਮੁਹੰਮਦ ਸਿਰਾਜ, ਆਕਾਸ਼ਦੀਪ ਸਿੰਘ, ਜੋਸ਼ ਹੇਜ਼ਲਵੁੱਡ।
ਸਨਰਾਈਜ਼ਰਜ਼ ਹੈਦਰਾਬਾਦ :- ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ ਨਟਰਾਜਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਪਹਿਲਵਾਨ ਰਵੀ ਨੇ ਜਿੱਤਿਆ ਸੋਨ ਜਦਕਿ ਬਜਰੰਗ ਨੇ ਚਾਂਦੀ ਤਮਗ਼ਾ
NEXT STORY