ਸ਼ੇਟਰਾਓ- ਭਾਰਤੀ ਨਿਸ਼ਾਨੇਬਾਜ਼ ਰੂਬੀਨਾ ਫਰਾਂਸਿਸ ਨੇ ਸ਼ਨੀਵਾਰ ਨੂੰ ਇੱਥੇ ਸ਼ਾਨਦਾਰ ਜਜ਼ਬਾ ਦਿਖਾਉਂਦੇ ਹੋਏ ਸੱਤਵੇਂ ਸਥਾਨ 'ਤੇ ਰਹਿ ਕੇ ਪੈਰਾਲੰਪਿਕ ਖੇਡਾਂ ਦੀ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ (ਐੱਸਐੱਚ1) ਫਾਈਨਲ ਵਿਚ ਕੁਆਲੀਫਾਈ ਕੀਤਾ ਜਦਕਿ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ (ਐੱਸਐੱਚ1) ਮੁਕਾਬਲੇ 'ਚ ਸਵਰੂਪ ਉਨਹਾਲਕਰ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੇ।
ਰੂਬੀਨਾ (25 ਸਾਲ) ਕੁਆਲੀਫਿਕੇਸ਼ਨ ਰਾਊਂਡ ਦੇ ਜ਼ਿਆਦਾਤਰ ਹਿੱਸੇ 'ਚ ਚੋਟੀ ਦੀਆਂ ਅੱਠ ਨਿਸ਼ਾਨੇਬਾਜ਼ਾਂ ਤੋਂ ਪਿੱਛੇ ਰਹੀ ਪਰ ਉਨ੍ਹਾਂ ਨੇ ਅੰਤ 'ਚ ਗਤੀ ਦਿਖਾਈ ਅਤੇ ਤਮਗੇ ਦੀ ਦੌੜ 'ਚ ਪਹੁੰਚ ਗਈ। ਮੱਧ ਪ੍ਰਦੇਸ਼ ਦੀ ਇਹ ਨਿਸ਼ਾਨੇਬਾਜ਼ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਦੇ ਕੁਆਲੀਫਾਇੰਗ ਦੌਰ ਵਿੱਚ ਸੱਤਵੇਂ ਸਥਾਨ ’ਤੇ ਰਹੀ ਸੀ ਅਤੇ ਫਿਰ ਫਾਈਨਲ ਵਿੱਚ ਵੀ ਸੱਤਵੇਂ ਸਥਾਨ ’ਤੇ ਰਹੀ ਸੀ।
ਰੂਬੀਨਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 556 ਦੇ ਸਕੋਰ ਨਾਲ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਆਪਣੇ ਦੂਜੇ ਪੈਰਾਲੰਪਿਕ ਵਿੱਚ ਹਿੱਸਾ ਲੈ ਰਹੇ ਸਵਰੂਪ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ (ਐੱਸਐੱਚ1) ਦੇ ਕੁਆਲੀਫਿਕੇਸ਼ਨ ਦੌਰ ਵਿੱਚ ਨਿਰਾਸ਼ਾਜਨਕ 14ਵੇਂ ਸਥਾਨ 'ਤੇ ਰਹੇ ਅਤੇ ਅੱਠ ਖਿਡਾਰੀਆਂ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ।
ਤਿੰਨ ਸਾਲ ਪਹਿਲਾਂ 38 ਸਾਲਾ ਸਵਰੂਪ ਟੋਕੀਓ ਪੈਰਾਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਖੁੰਝ ਗਏ ਸਨ। ਸ਼ਨੀਵਾਰ ਨੂੰ ਵੀ ਉਹ 18 ਨਿਸ਼ਾਨੇਬਾਜ਼ਾਂ ਵਿਚਾਲੇ ਸਿਰਫ 613.4 ਅੰਕ ਹੀ ਬਣਾ ਸਕੇ।
ਜਡੇਜਾ ਪੂਰਾ ਹਰਫਨਮੌਲਾ ਫੀਲਡਰ ਹੈ, ਰੈਨਾ ਵੀ ਸ਼ਾਨਦਾਰ ਸਨ: ਰੋਡਸ
NEXT STORY