ਡੁਨੇਡਿਨ (ਨਿਊਜ਼ੀਲੈਂਡ)- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 3 ਮਹੀਨਿਆਂ ਤੱਕ ਮੁਲਤਵੀ ਰਹਿਣ ਤੋਂ ਬਾਅਦ ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਪੇਸ਼ੇਵਰ ਰਗਬੀ ਦੀ ਵਾਪਸੀ ਦਾ ਸਵਾਗਤ ਇੱਥੋਂ ਦੇ ਫੋਸਿਰਬ ਬਰਰ ਸਟੇਡੀਮ ਵਿਚ ਦਰਸ਼ਕਾਂ ਦੀ ਭੀੜ ਨੇ ਕੀਤਾ। ਸਟੇਡੀਅਮ ਵਿਚ ਦਰਸ਼ਕਾਂ ਗਿਣਤੀ ਸਿਰਫ 22,000 ਹਜ਼ਾਰ ਸੀ ਪਰ ਕੋਵਿਡ-19 ਨਾਲ ਨਜਿੱਠਮ ਲਈ ਮਾਰਚ ਵਿਚ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਖੇਡਾਂ ਦੀ ਵਾਪਸੀ ਤੋਂ ਬਾਅਦ ਇਸ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸੁਪਰ ਰਗਬੀ ਟੂਰਨਾਮੈਂਟ ਦਾ ਪਹਿਲਾ ਮੈਚ ਸਥਾਨਕ ਟੀਮ ਹਾਈਲੈਂਡਰਸ ਤੇ ਹੈਮਿਲਟਨ ਦੇ ਚੀਫਸ ਵਿਚਾਲੇ ਖੇਡਿਆ ਗਿਆ, ਜਿਸ ਦੇ ਲਈ ਲਗਭਗ 20,000 ਟਿਕਟਾਂ ਵਿਕੀਆਂ ਸਨ। ਸੁਪਰ ਰਗਬੀ ਵਿਚ ਨਿਊਜ਼ੀਲੈਂਡ ਦੀਆਂ 5 ਟੀਮਾਂ ਸ਼ਾਮਲ ਹਨ। ਆਸਟਰੇਲੀਆ 3 ਜੁਲਾਈ ਤੋਂ ਆਪਣੇ ਸੁਪਰ ਰਗਬੀ ਨੂੰ ਸ਼ੁਰੂ ਕਰੇਗਾ। ਦੋਵੇਂ ਦੇਸ਼ ਸਤੰਬਰ ਵਿਚ ਕੌਮਾਂਤਰੀ ਰਗਬੀ ਦੀ ਵਾਪਸੀ ਦੀ ਉਮੀਦ ਕਰ ਰਹੇ ਹਨ।
ਟੀ-20 ਵਿਸ਼ਵ ਕੱਪ ਤੇ IPL ਦੋਵਾਂ ਵਿਚ ਖੇਡਣਾ ਚਾਹੁੰਦੈ ਰੋਹਿਤ
NEXT STORY