ਹੈਮਿਲਟਨ— ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਨੇ ਕਿਹਾ, ''ਆਪਣੀ ਪਾਰੀ ਨੂੰ ਮੈਂ ਅੰਤ ਤੱਕ ਨਹੀਂ ਲਿਜਾ ਸਕਿਆ ਤੇ ਸਾਨੂੰ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਮੈਨੂੰ ਥੋੜ੍ਹੀ ਨਿਰਾਸ਼ਾ ਹੋਈ। ਟੀ-20 'ਚ 210 ਦੌੜਾਂ ਤੋਂ ਵੱਧ ਦਾ ਪਿੱਛਾ ਕਰਨਾ ਸੌਖਾ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਅੰਤ ਤੱਕ ਮੈਚ ਵਿਚ ਬਣੇ ਰਹੇ।''
ਰੋਹਿਤ ਨੇ ਕਿਹਾ, ''ਅਸੀਂ ਵਨ ਡੇ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਸਾਡੇ ਖਿਡਾਰੀ ਇਸ ਗੱਲ ਤੋਂ ਕਾਫੀ ਨਿਰਾਸ਼ ਹਨ ਕਿ ਅਸੀਂ ਉਸ ਤਰ੍ਹਾਂ ਦਾ ਪ੍ਰਦਰਸ਼ਨ ਟੀ-20 ਵਿਚ ਜਾਰੀ ਨਹੀਂ ਰੱਖ ਸਕੇ। ਇਸ ਸੀਰੀਜ਼ ਵਿਚ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਅਸੀਂ ਆਪਣੀ ਖੇਡ ਵਿਚ ਕਾਫੀ ਸੁਧਾਰ ਕਰਨਾ ਹੈ, ਹਾਲਾਂਕਿ ਅਸੀਂ ਇਸ ਸੀਰੀਜ਼ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਘਰੇਲੂ ਸੀਰੀਜ਼ ਵਿਚ ਆਸਟਰੇਲੀਆ ਨਾਲ ਖੇਡਦੇ ਤਾਂ ਇਹ ਸਾਡੇ ਲਈ ਬਿਹਤਰ ਹੁੰਦਾ ਪਰ ਅਫਸੋਸ ਅਸੀਂ ਅਜਿਹਾ ਨਹੀਂ ਕਰ ਸਕੇ।''
ਜ਼ਿਕਰਯੋਗ ਹੈ ਕਿ ਭਾਰਤ ਦਾ ਟੀ-20 'ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰੱਥ ਨਿਊਜ਼ੀਲੈਂਡ ਵਿਰੁੱਧ ਤੀਜੇ ਤੇ ਆਖਰੀ ਟੀ-20 ਮੁਕਾਬਲੇ 'ਚ ਐਤਵਾਰ ਨੂੰ 4 ਦੌੜਾਂ ਦੀ ਹਾਰ ਦੇ ਨਾਲ ਰੁਕ ਗਿਆ। ਨਿਊਜ਼ੀਲੈਂਡ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ।
ਮੌਜੂਦਾ ਫਾਰਮ ਦੇ ਹਿਸਾਬ ਨਾਲ ਭਾਰਤ ਤੇ ਇੰਗਲੈਂਡ ਵਿਸ਼ਵ ਕੱਪ ਜਿੱਤਣ ਦੇ ਤਕੜੇ ਦਾਅਵੇਦਾਰ : ਪੋਂਟਿੰਗ
NEXT STORY