ਜਲੰਧਰ : ਆਰਸਨੈੱਲ ਫੁੱਟਬਾਲ ਕਲੱਬ ਦੇ ਸਾਬਕਾ ਫੁੱਟਬਾਲਰ ਕਾਰਲੋਸ ਵੇਲਾ 'ਤੇ ਬੀਤੇ ਦਿਨੀਂ ਟਰਾਂਸਜੈਂਡਰ ਮਾਡਲ ਅਲੈਜੈਂਡਰਾ ਸੈਲੀਨਾਸ ਨੇ ਅਸ਼ਲੀਲ ਤੇ ਉਕਸਾਉਣ ਵਾਲੇ ਮੈਸੇਜ ਭੇਜਣ ਦਾ ਦੋਸ਼ ਲਾਇਆ ਸੀ। ਕਾਰਲੋਸ ਨੇ ਦੋਸ਼ਾਂ 'ਤੇ ਕਿਹਾ ਸੀ ਕਿ ਅਲੈਜੈਂਡਰਾ ਨਿੱਜੀ ਹਿੱਤਾਂ ਲਈ ਟੈਕਨਾਲੋਜੀ ਦਾ ਗਲਤ ਇਸਤੇਮਾਲ ਕਰ ਰਹੀ ਹੈ। ਹੁਣ ਕਾਰਲੋਸ ਨਾਲ ਉਸਦੀ ਪਤਨੀ ਸਾਅਓ ਕੈਨੀਬੈਨਾ ਵੀ ਖੜ੍ਹੀ ਹੋ ਗਈ ਹੈ। ਸਾਅਓ ਦਾ ਕਹਿਣਾ ਹੈ ਕਿ ਕਾਰਲੋਸ 'ਤੇ ਲਾਏ ਗਏ ਸਾਰੇ ਦੋਸ਼ ਨਿਰਾਧਾਰ ਹਨ। ਕਾਰਲੋਸ ਨੇ ਕਾਰਲੋਸ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਸਟੋਰੀ ਅਕਾਊਂਟ 'ਤੇ ਅਪਲੋਡ ਕਰਦਿਆਂ ਲਿਖਿਆ ਕਿ ਇਹ ਸ਼ਰਮਾ ਦੀ ਗੱਲ ਹੈ। ਕੁਝ ਲੋਕ ਬੇਵਜ੍ਹਾ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਾਰਲੋਸ ਨਾਲ ਵਿਆਹ ਕਰਨ ਤੋਂ ਪਹਿਲਾਂ ਸਪੇਨ ਦੀ ਇਕ ਚੈਨਲ ਵਿਚ ਬਤੌਰ ਸਪੋਰਟਸ ਰਿਪੋਰਟਰ ਕੰਮ ਕਰਦੀ ਸਾਅਓ ਨੇ ਕਿਹਾ ਕਿ ਸਾਨੂੰ ਕਦੇ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕਿਸੇ ਦੂਜੇ ਦਾ ਪਰਿਵਾਰ ਟੁੱਟ ਜਾਵੇ।
ਜ਼ਿਕਰਯੋਗ ਹੈ ਕਿ ਕਾਰਲੋਸ ਨਾਲ ਸਾਅਓ ਦੇ 2 ਸਾਲ ਦਾ ਬੇਟਾ ਰੋਮੀਓ ਵੀ ਹੈ। ਬਿਤੇ ਦਿਨੀਂ ਜਦੋਂ ਕਾਰਲੋਸ ਨੇ ਰੀਅਲ ਸੋਕੀਦਾਦ ਕਲੱਬ ਤੋਂ ਵਿਦਾਈ ਲਈ ਸੀ ਤਾਂ ਸਾਅਓ ਨੇ ਕਲੱਬ ਦੀ ਵਰਦੀ ਪਹਿਨੇ ਤੇ ਇਕ ਹੱਥ ਵਿਚ ਆਪਣੇ ਬੇਟੇ ਨੂੰ ਚੁੱਕ ਕੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਇਨ੍ਹਾਂ ਸਾਲਾਂ ਦੌਰਾਨ ਮੈਨੂੰ ਇੱਥੇ ਬਹੁਤ ਪਿਆਰ ਮਿਲਿਆ। ਅੱਜ ਮੇਰੀ ਜ਼ਿੰਦਗੀ ਦਾ ਇਕ ਖੂਬਸੂਰਤ ਅਧਿਆਏ ਖਤਮ ਹੋਣ ਨੂੰ ਹੈ।
ਦੇਵਧਰ ਟਰਾਫੀ 'ਚ ਅਸ਼ਵਿਨ ਤੇ ਰੈਨਾ ਨੂੰ ਮਿਲਿਆ ਮੌਕਾ
NEXT STORY