ਨਵੀਂ ਦਿੱਲੀ— ਐੱਸ. ਸ਼੍ਰੀਸੰਥ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਦੀ ਕ੍ਰਿਕਟ 'ਤੇ ਵਾਪਸੀ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੇ ਬਿਗ ਬਾਸ ਦੇ ਘਰ 'ਚ ਵੀਰਵਾਰ ਦੇ ਐਪੀਸੋਡ 'ਚ ਆਪਣੇ ਕ੍ਰਿਕਟ ਕਰੀਅਰ ਨਾਲ ਜੁੜਿਆ ਇਕ ਸਵਾਲ ਨਿਊਮੇਰੋਲਾਜਿਸਟ ਸੰਜੇ ਜੁਮਾਨੀ ਤੋਂ ਕੀਤਾ। ਸ਼੍ਰੀਸੰਥ ਨੇ ਪੁੱਛਿਆ ਕਿ ਕੀ ਉਹ ਕਦੀ ਕ੍ਰਿਕਟ ਖੇਡ ਸਕਣਗੇ। ਇਸ ਦੇ ਜਵਾਬ 'ਚ ਨਿਊਮੇਰੋਲਾਜਿਸਟ ਸੰਜੇ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ ਕ੍ਰਿਕਟ ਦੀ ਬਜਾਏ ਕ੍ਰਿਏਟਿਵ ਫੀਲਡ 'ਤੇ ਧਿਆਨ ਦੇਣਾ ਚਾਹੀਦਾ ਹੈ।

ਨਿਊਮੇਰੋਲਾਜਿਸਟ ਸੰਜੇ ਨੇ ਸ਼੍ਰੀਸੰਥ ਦੇ ਬਾਰੇ 'ਚ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇਸ ਸਾਲ ਕੁਝ ਚੰਗਾ ਹੋਣ ਵਾਲਾ ਹੈ। ਇਹ ਖੁਸ਼ਖਬਰੀ ਛੇਤੀ ਹੀ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੀ ਹੈ। ਸ਼੍ਰੀਸੰਥ ਨੇ ਸੰਜੇ ਨਾਲ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਨੇ ਫਿਲਮ 'ਚ ਕੰਮ ਵੀ ਕੀਤਾ ਹੈ। ਅਜਿਹੇ 'ਚ ਨਿਊਮੇਰੋਲਾਜਿਸਟ ਨੇ ਉਨ੍ਹਾਂ ਨੂੰ ਇਸੇ ਫੀਲਡ 'ਚ ਫੋਕਸ ਕਰਨ ਦੀ ਹਿਦਾਇਤ ਕੀਤੀ। ਜ਼ਿਕਰਯੋਗ ਹੈ ਕਿ ਸ਼੍ਰੀਸੰਥ ਕਰੀਬ 7-8 ਸਾਲਾਂ ਤੋਂ ਕ੍ਰਿਕਟ ਟੀਮ ਤੋਂ ਬਾਹਰ ਹਨ।
ਕੋਹਲੀ ਦੇ ਸਮਰਥਨ 'ਚ ਬੋਲੇ ਫਿਲਮਕਾਰ ਅਨੁਭਵ ਸਿਨਹਾ
NEXT STORY