ਜੋਹਾਨਸਬਰਗ—ਦੱਖਣੀ ਅਫਰੀਕਾ ਖ਼ਿਲਾਫ ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ’ਚ ਅਭਿਆਸ ਕਰਦੀ ਨਜ਼ਰ ਆਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਸ਼ਲ ਮੀਡੀਆ ’ਤੇ ਭਾਰਤੀ ਕ੍ਰਿਕਟਰਾਂ ਦੇ ਅਭਿਆਸ ਦੀਆਂ ਤਸਵੀਰਾਂ ਸਾਂਝੀਆਂਕੀਤੀਆਂ, ਜਿਨ੍ਹਾਂ ’ਚ ਕਪਤਾਨ ਵਿਰਾਟ ਕੋਹਲੀ, ਕੇ.ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਉਮੇਸ਼ ਯਾਦਵ, ਰਿਧੀਮਾਨ ਸਾਹਾ ਸ਼ਾਮਲ ਸਨ। ਬੀ.ਸੀ.ਸੀ.ਆਈ. ਨੇ ਟਵਿੱਟਰ ’ਤੇ ਟ੍ਰੇਨਿੰਗ ਗਰਾਊਂਡ ਤੋਂ ਕੁਝ ਤਸਵੀਰਾਂ ਪੋਸਟ ਕਰਦਿਆਂ ਲਿਖਿਆ, , ਦਿ ਵਾਂਡਰਰਸ ’ਚ ਟੈਸਟ ਮੈਚ ਦੀ ਤਿਆਰੀ। ਇਸ ਤੋਂ ਪਹਿਲਾਂ ਪਹਿਲੇ ਟੈਸਟ ਮੈਚ ਦੇ ਆਖਰੀ ਦਿਨ ਮਹਿਮਾਨ ਟੀਮ ਨੇ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕਰਦਿਆਂ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾਈ ਸੀ।
ਮੁਹੰਮਦ ਸ਼ੰਮੀ ਨੇ ਮੰਗਲਵਾਰ ਨੂੰ ਖੇਡ ਦੇ ਸਭ ਤੋਂ ਲੰਬੇ ਫਾਰਮੈੱਟ ’ਚ 200 ਵਿਕਟਾਂ ਪੂਰੀਆਂ ਕਰਨ ਤੋਂ ਪਹਿਲਾਂ ਪਹਿਲੀ ਪਾਰੀ ’ਚ ਪੰਜ ਵਿਕਟਾਂ ਲਈਆਂ। ਦੂਜੀ ਪਾਰੀ ’ਚ ਸ਼ੰਮੀ ਨੇ ਦੱਖਣੀ ਅਫਰੀਕਾ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਭਾਰਤ ਨੂੰ ਮੈਚ ਜਿੱਤਣ ’ਚ ਮਦਦ ਕੀਤੀ। ਟੀਮ ਇੰਡੀਆ 3 ਜਨਵਰੀ ਨੂੰ ਜੋਹਾਨਸਬਰਗ ’ਚ ਦੂਜੇ ਟੈਸਟ ਲਈ ਦੱਖਣੀ ਅਫਰੀਕਾ ਨਾਲ ਭਿੜੇਗੀ।
ਬਾਬਰ ਤੇ ਸਕਲੇਨ ਨੇ ਕੀਤੀ ਵਿਦੇਸ਼ੀ ਕੋਚ ਦੀ ਸਿਫ਼ਾਰਸ਼ : ਰਮੀਜ਼ ਰਾਜਾ
NEXT STORY