ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਮੁੱਖ ਰਮੀਜ਼ ਰਾਜਾ ਨੇ ਕਿਹਾ ਕਿ ਕਪਤਾਨ ਬਾਬਰ ਆਜ਼ਮ ਤੇ ਅੰਤਰਿਮ ਮੁੱਖ ਕੋਚ ਸਕਲੇਨ ਮੁਸ਼ਤਾਕ ਨੇ ਰਾਸ਼ਟਰੀ ਟੀਮ ਲਈ ਵਿਦੇਸ਼ੀ ਕੋਚ ਦੀ ਸਿਫ਼ਾਰਸ਼ ਕੀਤੀ ਹੈ। ਇੱਥੋਂ ਤਕ ਕਿ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਵੀ ਵਿਦੇਸ਼ ਤੋਂ ਮਾਹਰ ਲਿਆਉਣ ਦੇ ਪੱਖ 'ਚ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਇਤਿਹਾਸ ਰਚਣ ਉਤਰੇਗੀ ਭਾਰਤੀ ਟੀਮ, ਵਿਰਾਟ ਦੇ ਨਾਂ ਹੋ ਸਕਦੀ ਹੈ ਵੱਡੀ ਉਪਲੱਬਧੀ
ਸਾਬਕਾ ਟੈਸਟ ਕਪਤਾਨ ਰਾਜਾ ਨੇ ਕਿਹਾ, 'ਬਾਬਰ, ਰਿਜ਼ਵਾਨ ਤੇ ਫਿਰ ਸਕਲੇਨ ਦੇ ਨਾਲ ਚਰਚਾ ਦੇ ਦੌਰਾਨ ਸਾਰਿਆਂ ਨੇ ਕਿਹਾ ਕਿ ਰਾਸ਼ਟਰੀ ਟੀਮ ਦੇ ਡਰੈਸਿੰਗ ਰੂਮ 'ਚ ਵਿਦੇਸ਼ੀ ਕੋਚ ਨੂੰ ਲਿਆਉਣਾ ਬਿਹਤਰ ਹੋਵੇਗਾ।' ਰਾਜਾ ਨੇ ਟੀ-20 ਵਿਸ਼ਵ ਕੱਪ ਲਈ ਆਸਟਰੇਲੀਆ ਦੇ ਮੈਥਿਊ ਹੇਡਨ ਨੂੰ ਪਾਕਿਸਤਾਨ ਟੀਮ ਦਾ ਬੱਲੇਬਾਜ਼ੀ ਸਲਾਹਕਾਰ ਜਦਕਿ ਦੱਖਣੀ ਅਫ਼ਰੀਕਾ ਦੇ ਵਰਨਨ ਫਿਲੈਂਡਰ ਨੂੰ ਗੇਂਦਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪਾਕਿਸਤਾਨ ਨੂੰ ਸੈਮੀਫ਼ਾਈਨਲ 'ਚ ਚੈਂਪੀਅਨ ਬਣੇ ਆਸਟਰੇਲੀਆ ਦੇ ਖ਼ਿਲਾਫ਼ ਹਾਰ ਝੱਲਣੀ ਪਈ ਸੀ ਪਰ ਟੀਮ ਸੁਪਰ-12 ਪੜਾਅ 'ਚ ਅਜੇਤੂ ਰਹੀ ਸੀ।
ਰਾਜਾ ਨੇ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਹੈ ਕਿ ਜ਼ਿਆਦਾ ਸਥਾਨਕ ਕੋਚਾਂ ਨੂੰ ਟੀਮ ਦੇ ਨਾਲ ਵਿਦੇਸ਼ੀ ਦੌਰਿਆਂ 'ਤੇ ਜਾਣਾ ਚਾਹੀਦਾ ਹੈ ਜਿਸ ਨਾਲ ਕੀ ਟੀਮ ਨੂੰ ਨਿਖਾਰਿਆ ਜਾ ਸਕੇ ਤੇ ਤਜਰਬਾ ਵੀ ਹਾਸਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਨੂੰ ਇਸ ਨਜ਼ਰੀਏ ਤੋਂ ਜਾਣੂ ਕਰਾ ਦਿੱਤਾ ਗਿਆ ਹੈ। ਪੀ. ਸੀ. ਬੀ. ਪਹਿਲਾਂ ਹੀ ਪੰਜ ਕੋਚ ਦੇ ਅਹੁਦੇ ਲਈ ਵਿਗਿਆਪਨ ਦੇ ਚੁੱਕਾ ਹੈ ਜਿਸ 'ਚ ਪਾਵਰ ਹਿਟਿੰਗ ਬੱਲੇਬਾਜ਼ੀ ਕੋਚ ਤੇ ਹਾਈ ਪਰਫਾਰਮੈਂਸ ਕੇਂਦਰ ਦੇ ਮੁੱਖ ਕੋਚ ਦੇ ਅਹੁਦੇ ਵੀ ਸ਼ਾਮਲ ਹਨ । ਨਿਊਜ਼ੀਲੈਂਡ ਦੇ ਗ੍ਰਾਂਟ ਬ੍ਰੈਡਮੈਨ ਦੇ ਅਸਤੀਫੇ ਦੇ ਬਅਦ ਹਾਈ ਪਰਫਾਰਮੈਂਸ ਕੇਂਦਰ ਦੇ ਮੁੱਖ ਕੋਚ ਦਾ ਅਹੁਦਾ ਖ਼ਾਲੀ ਹੈ।
ਇਹ ਵੀ ਪੜ੍ਹੋ : ਫਰਾਟਾ ਦੌੜਾਕ ਤਰਨਜੀਤ ਕੌਰ ਡੋਪ ਟੈਸਟ 'ਚ ਫੇਲ
ਰਾਜਾ ਦੇ ਪੀ. ਸੀ. ਬੀ. ਪ੍ਰਧਾਨ ਬਣਨ ਦੇ ਬਾਅਦ ਟੀਮ ਦੇ ਉਸ ਸਮੇਂ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨੇ ਵੈਸਟਇੰਡੀਜ਼ ਦੌਰੇ ਤੋਂ ਪਰਤਨ ਦੇ ਬਾਅਦ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਚਾਨਕ ਅਸਤੀਫਾ ਦੇ ਦਿੱਤਾ ਸੀ। ਮਿਸਬਾਹ ਨੂੰ 2019 ਦੇ ਅੰਤ 'ਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਅਫਰੀਕਾ 'ਚ ਇਤਿਹਾਸ ਰਚਣ ਉਤਰੇਗੀ ਭਾਰਤੀ ਟੀਮ, ਵਿਰਾਟ ਦੇ ਨਾਂ ਹੋ ਸਕਦੀ ਹੈ ਵੱਡੀ ਉਪਲੱਬਧੀ
NEXT STORY