ਸੈਂਚੂਰੀਅਨ- ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਹੌਲੀ ਓਵਰ ਗਤੀ ਦੇ ਲਈ ਭਾਰਤੀ ਕ੍ਰਿਕਟ ਟੀਮ 'ਤੇ ਸ਼ੁੱਕਰਵਾਰ ਨੂੰ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲੱਗਿਆ। ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਨੇ ਕਿਹਾ ਹੈ ਕਿ ਇਸ ਅਪਰਾਧ ਦੇ ਕਾਰਨ ਭਾਰਤ ਨੂੰ ਆਈ. ਸੀ. ਸੀ. ਪੁਰਸ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਇਕ ਅੰਕ ਦਾ ਨੁਕਸਾਨ ਹੋਵੇਗਾ। ਅਮੀਰੇਟਸ ਆਈ. ਸੀ. ਸੀ. ਐਲੀਟ ਪੈਨਲ ਦੇ ਆਫ ਮੈਚ ਰੈਫਰੀ ਐਂਡਰਿਊ ਪਾਈਕ੍ਰਾਫਟ ਨੇ ਤੈਅ ਸਮੇਂ ਵਿਚ ਇਕ ਓਵਰ ਘੱਟ ਗੇਂਦਬਾਜ਼ੀ ਕਰਨ 'ਤੇ ਭਾਰਤ 'ਤੇ ਇਹ ਜੁਰਮਾਨਾ ਲਗਾਇਆ।
ਇਹ ਖ਼ਬਰ ਪੜ੍ਹੋ- ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
ਆਈ. ਸੀ. ਸੀ. ਦੇ ਖਿਡਾਰੀਆਂ ਤੇ ਟੀਮ ਦੇ ਸਹਿਯੋਗੀ ਮੈਂਬਰਾਂ ਦੇ ਲਈ ਕੋਡ ਆਫ ਕੰਡਕਟ ਦੇ ਆਰਟੀਕਲ 2.22 (ਘੱਟੋ-ਘੱਟ ਓਵਰ ਰੇਟ ਨਾਲ ਸਬੰਧਿਤ) ਦੇ ਤਹਿਤ ਜੇਕਰ ਟੀਮ ਨਿਰਧਾਰਤ ਸਮੇਂ ਵਿਚ ਤੈਅ ਓਵਰ ਗੇਂਦਬਾਜ਼ੀ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਖਿਡਾਰੀਆਂ 'ਤੇ ਹਰ ਓਵਰ ਦੇ ਲਈ ਉਸਦੀ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਆਈ. ਸੀ. ਸੀ. ਪੁਰਸ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਰਟੀਕਲ 16.11 ਦੇ ਅਨੁਸਾਰ ਟੀਮ ਨੂੰ ਤੈਅ ਸਮੇਂ ਵਿਚ ਓਵਰ ਪੂਰਾ ਕਰਨ 'ਚ ਅਸਫਲ ਰਹਿਣ 'ਤੇ ਹਰੇਕ ਓਵਰ ਦੇ ਲਈ ਇਕ ਅੰਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
ਕਪਤਾਨ ਵਿਰਾਟ ਕੋਹਲੀ ਨੇ ਇਸ ਦੋਸ਼ ਨੂੰ ਸਵੀਕਾਰ ਕਰ ਲਿਆ, ਇਸ ਲਈ ਇਸਦੀ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਮੈਦਾਨ ਅੰਪਾਇਰ ਮਰੀਅਸ ਇਰਾਸਮਸ, ਐਂਡਰਅਨ ਤੋਂ ਇਲਾਵਾ ਤੀਜੇ ਅੰਪਾਇਰ ਅਲਾਉਦੀ ਪਾਲੇਕਰ ਤੇ ਚੌਥੇ ਅੰਪਾਇਰ ਬੋਂਗਾਨੀ ਜੇਲੇ ਨੇ ਇਹ ਦੋਸ਼ ਲਗਾਇਆ ਸੀ। ਭਾਰਤੀ ਟੀਮ ਨੇ ਵੀਰਵਾਰ ਨੂੰ ਇੱਥੇ ਸ਼ੁਰੂਆਤੀ ਟੈਸਟ ਮੈਚ ਨੂੰ 113 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
NEXT STORY