ਦੁਬਈ- ਇੰਗਲੈਂਡ ਦੇ ਕਪਤਾਨ ਜੋ ਰੂਟ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਤੇ ਮੁਹੰਮਦ ਰਿਜ਼ਵਾਨ ਦੀ ਵੱਖ-ਵੱਖ ਸਵਰੂਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਆਈ. ਸੀ. ਸੀ. ਸਾਲ ਦੇ ਸਾਲ ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਪੁਰਸਕਾਰ 2021 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਸਵਰੂਪਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰ ਨੂੰ ਦਿੱਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
ਗੈਰੀ ਸੋਬਰਸ ਟਰਾਫੀ ਦੇ ਜੇਤੂ ਦਾ ਐਲਾਨ 24 ਜਨਵਰੀ ਨੂੰ ਕੀਤਾ ਜਾਵੇਗਾ। ਰੂਟ ਨੇ ਇਸ ਸਾਲ 18 ਅੰਤਰਰਾਸ਼ਟਰੀ ਮੈਚਾਂ ਵਿਚ 6 ਸੈਂਕੜਿਆਂ ਦੀ ਮਦਦ ਨਾਲ 1855 ਦੌੜਾਂ ਬਣਾਈਆਂ। ਸਾਲ ਦੇ ਅੰਤ ਵਿਚ ਹਾਲਾਂਕਿ ਆਸਟਰੇਲੀਆ ਦੇ ਹੱਥੋਂ ਇੰਗਲੈਂਡ ਨੂੰ ਏਸ਼ੇਜ਼ ਸੀਰੀਜ਼ ਵਿਚ ਹਾਰ ਝੱਲਣੀ ਪਈ। ਉਨ੍ਹਾਂ ਨੇ ਸਾਲ ਦੀ ਸ਼ੁਰੂਆਤ ਵਿਚ ਗਾਲ 'ਚ ਸ਼੍ਰੀਲੰਕਾ ਦੇ ਵਿਰੁੱਧ 228 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਦੇ ਵਿਰੁੱਧ ਟੈਸਟ ਸੀਰੀਜ਼ ਦੇ ਘਰੇਲੂ ਪੜਾਅ ਵਿਚ ਉਨ੍ਹਾਂ ਨੇ ਚਾਰ ਮੈਚਾਂ 'ਚ ਤਿੰਨ ਸੈਂਕੜਿਆਂ ਸਮੇਤ 564 ਦੌੜਾਂ ਬਣਾਈਆਂ ਸਨ।
ਇਸ ਦੌਰਾਨ ਵਿਲੀਅਮਸਨ ਨੇ 16 ਮੈਚਾਂ ਵਿਚ 693 ਦੌੜਾਂ ਬਣਾਈਆਂ ਪਰ ਕੀਵੀ ਕਪਤਾਨ ਦਾ ਮੁਲਾਂਕਣ ਸਿਰਫ ਉਸਦੀ ਬੱਲੇਬਾਜ਼ੀ ਦੇ ਅੰਕੜਿਆਂ ਦੇ ਆਧਾਰ 'ਤੇ ਨਹੀਂ ਕੀਤਾ ਜਾ ਸਕਦਾ। ਉਸਦੀ ਕਪਤਾਨੀ ਵਿਚ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਜਿੱਤਿਆ। ਟੀ-20 ਵਿਸ਼ਵ ਕੱਪ ਵਿਚ ਉਸਦੀ ਟੀਮ ਫਾਈਨਲ ਤੱਕ ਪਹੁੰਚੀ। ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਨੇ ਸਾਲ ਵਿਚ 44 ਮੈਚਾਂ 'ਚ 1915 ਦੌੜਾਂ ਬਣਾਈਆਂ ਤੇ ਵਿਕਟ ਦੇ ਪਿੱਛੇ 56 ਸ਼ਿਕਾਰ ਵੀ ਕੀਤੇ। ਰਿਜ਼ਵਾਨ ਨੇ 29 ਟੀ-20 ਮੈਚਾਂ 'ਚ 1326 ਦੌੜਾਂ ਜੋੜੀਆਂ ਤੇ ਉਸ ਦਾ ਸਟ੍ਰਾਈਕ ਰੇਟ 134.89 ਰਿਹਾ। ਸ਼ਾਹੀਨ ਸ਼ਾਹ ਅਫਰੀਦੀ ਨੇ 36 ਅੰਤਰਰਾਸ਼ਟਰੀ ਮੈਚਾਂ ਵਿਚ 78 ਵਿਕਟਾਂ ਹਾਸਲ ਕੀਤੀਆਂ। ਟੀ-20 ਵਿਸ਼ਵ ਕੱਪ ਵਿਚ ਉਨ੍ਹਾਂ ਨੇ 6 ਮੈਚਾਂ 'ਚ 7 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀਮ ਇੰਡੀਆ ਨੇ ਜਿੱਤਿਆ ਅੰਡਰ-19 ਏਸ਼ੀਆ ਕੱਪ, ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
NEXT STORY